ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੬ )

ਤੀਵੀਂ ਹੋਵੇਗੀ, ਨਾ ਕਿ ਓਹ, ਜਿਸ ਦਾ ਖੋਂਦ ਸੁਨਿਆਰੇ ਦਾ ਸਭ ਤੋਂ ਵੱਡਾ ਦੇਣਦਾਰ ਹੋਵੇ ?

ਜ਼ਿਮੀਂਦਾਰ:-ਜੇ ਚੰਗਾ, ਅਸੀ ਜਤਨ ਕਰਾਂਗੇ ।

ਸੁਕਰਾਤ:-ਲਓ ਭਾਈ ਚੌਧਰੀਓ, ਗੱਲ ਹੁਣ ਇਉਂ ਮੱਕੀ ਕਿ ਤੁਹਾਨੂੰ ਚਾਹੀਦਾ ਏ ਕਿ ਆਪਣੀਆਂ ਜ਼ਨਾਨੀਆਂ ਨੂੰ ਜ਼ਰੂਰ ਪੜ੍ਹਾਓ ਤੇ ਓਹਨਾਂ ਨੂੰ ਘਰ ਦੀਆਂ ਬਰੋਬਰ ਦੀਆਂ ਸਾਂਝੀਵਾਲ ਸਮਝ ਕੇ ਓਹਨਾਂ ਦਾ ਆਦਰ ਕਰੋ ਤੇ ਘਰ ਨੂੰ ਸੋਹਣਾ ਤੇ ਬਾਲਾਂ ਨੂੰ ਸਾਫ ਸੁਥਰਾ ਤੇ ਖੁਸ਼ ਰੱਖਣ ਵਿੱਚ ਓਹਨਾਂ ਦੀ ਮਦਦ ਕਰੋ । ਦੂਜਾ ਓਹਨਾਂ ਨੂੰ ਸਿਖਾਓ ਜੋ ਆਪ ਆਪਣਿਆਂ ਹੱਥਾਂ ਨਾਲ ਕਿਸ ਤਰ੍ਹਾਂ ਸੁੰਦਰ ਬਣੀਦਾ ਏ, ਤੇ ਆਪਣੇ ਬਾਲਾਂ ਨੂੰ ਕਿਸਤਰ੍ਹਾਂ ਸੋਹਣਿਆਂ ਬਣਾਈਦਾ ਏ ? ਤੇ ਨਾਲੇ ਓਹਨਾਂ ਨੂੰ ਘਰਾਂ ਵਿੱਚ ਫੁੱਲ ਉਗਾਣੇ ਵੀ ਸਿਖਾਓ। ਤੀਜਾ ਤੁਸੀਂ ਆਪਣੇ ਪਿੰਡ ਨੂੰ ਸਾਫ ਸੁਥਰਾ ਰੱਖਕੇ ਰਹਿਣ ਦੇ ਲੈਕ ਬਣਾਓ। ਫੇਰ ਤੁਹਾਨੂੰ ਗਹਿਣਿਆਂ ਦੀ ਵੀ ਘੱਟ ਈ ਲੋੜ ਪਏਗੀ ਤੇ ਤੁਸੀ ਆਪਣਾ ਵਾਧੂ ਰੁਪਿਆ ਬੰਕ ਵਿੱਚ ਜਮਾਂ ਕਰਾ ਸਕੋਗੇ ਤੇ ਫੇਰ ਵੇਖੀਓ ਜੋ ਵਰ੍ਹੇ ਦੇ ਵਰ੍ਹੇ ਤੁਹਾਡਾ ਗਹਿਣਾ , ਘਸ ਕੇ ਘਟਣ ਦੀ ਥਾਂ ਤੁਹਾਡਾ ਰੁਪਿਆ ਕਿਸਤਰਾਂ ਸੂੰਦਾ ਏ ਤੇ ਤੁਹਾਡਾ ਕਰਜ਼ਾ ਵਧਣ ਦੀ ਥਾਂ ਕਿਸ ਤਰ੍ਹਾਂ ਘਟਦਾ ਜਾਂਦਾ ਏ । ਸਾਰਿਆਂ ਨਾਲੋਂ ਵਧ ਕੇ ਇਹ ਗੱਲ ਹੋਵੇਗੀ ਕਿ ਤੁਸੀ ਸਾਰੇ ਟੱਬਰ ਸਮੇਤ ਅਨੰਦ