ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੩ )

ਸੁਕਰਾਤ:-ਜੇਕਰ ਜ਼ਨਾਨੀਆਂ ਇੱਜ਼ਤ ਕਰਨ ਦੇ ਲੋਕ ਨਹੀਂ ਤਾਂ ਤੁਸੀਂ ਸਾਰੇ ਤੇ ਤੁਹਾਡੇ ਬਾਲ ਬੱਚੇ ਓਹਨਾਂ ਦੇ ਜਾਏ ਕਿਸ ਤਰ੍ਹਾਂ ਇੱਜ਼ਤ ਕਰਾਉਣ ਦੇ ਲੈਕ ਹੋ ਸਕਦੇ ਹੋ?

ਜ਼ਿਮੀਂਦਾਰ:-ਜੀ ਗੱਲ ਤਾਂ ਇਹੋ ਜੇਹੀ ਏ।

ਸੁਕਰਾਤ:-ਤੁਸੀ ਆਪਣਿਆਂ ਬਾਲਾਂ ਨੂੰ ਪਿਆਰ ਕਰਦੇ ਹੋ?

ਜ਼ਿਮੀਂਦਾਰ:-ਜੀ ਡਾਢਾ।

ਸੁਕਰਾਤ:-ਤਾਂ ਫੇਰ ਤਸੀ ਓਸੇ ਮਨੁੱਖ ਤੋਂ -ਜੇਹੜਾ ਓਹਨਾਂ ਬਾਲਾਂ ਦਾ ਜ਼ਿੰਮੇਵਾਰ ਹੁੰਦਾ ਹੈ ਤੇ ਜਿਸ ਤੋਂ ਉਹ ਖਾਂਦੇ ਪੀਂਦੇ ਪਲਦੇ ਤੇ ਆਪਣੇ ਜੀਵਨ ਦੇ ਸਭ ਤੋਂ ਜ਼ਰੂਰੀ ਵਰ੍ਹਿਆਂ ਵਿੱਚ ਸਿੱਖਿਆ ਲੈਂਦੇ ਹਨ-ਘਿਣ ਕਰਦੇ ਤੇ ਉਸ ਨਾਲ ਬੁਰੀ ਤਰ੍ਹਾਂ ਵਰਤਦੇ ਹੋ। ਤੁਹਾਡਾ ਇਹ ਕਰਮ ਉੱਕਾ ਉੱਲੂਬਾਟਿਆਂ ਵਾਲਾ ਨਜ਼ਰ ਆਉਂਦਾ ਹੈ। ਤੁਹਾਡੀਆਂ ਜ਼ਨਾਨੀਆਂ ਤੁਹਾਡੇ ਨਾਲੋਂ ਵਧੇਰੀ ਇੱਜ਼ਤ ਦੀਆਂ ਹੱਕਦਾਰ ਹਨ, ਕਿਉਂ ਜੋ ਓਹੀ ਤੁਹਾਡੇ ਬਾਲ ਜਨਣ ਤੇ ਓਹਨਾਂ ਨੂੰ ਪਾਲਣ ਪੋਸਣ ਤੇ ਕੁਲ ਵਧਾਣ ਤੇ ਘਰ ਸਾਂਭਣ ਦੀਆਂ ਜ਼ਿੰਮੇਵਾਰ ਹਨ।

ਜ਼ਿਮੀਂਦਾਰ:-ਜੀ ਇਹ ਠੀਕ ਏ।