ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੧ )

ਗਹਿਣਿਆਂ ਦਾ ਵਿਰੋਧੀ ਤਾਂ ਨਹੀਂ, ਪਰ ਅਕਲ ਨਾਲ ਵਿਤ ਵੇਖ ਕੇ ਮੈਂ ਪਾਓ ਤੇ ਹੁਦਾਰ ਲੈਕੇ ਨ ਦਿਓ।

ਜ਼ਿਮੀਂਦਾਰ:-ਹਕੀਮ ਜੀ ਤੁਸੀ ਸੱਚੇ ਓ, ਪਰ ਓਹ ਏਨੇ ਨਾਲ ਨਹੀਂ ਪਚਦੀਆਂ।

ਸੁਕਰਾਤ:-ਕਿਉਂ ਨਹੀਂ ਪਰਚਦੀਆਂ?

ਜ਼ਿਮੀਂਦਾਰ:-ਅਸੀ ਕੀ ਦੱਸੀਏ? ਜੀ ਓਹ ਸਾਰਾ ਦਿਨ ਘਰ ਦੇ ਕੰਮ ਕਾਜ ਕਰਕੇ ਥੱਕ ਟੁੱਟ ਜਾਂਦੀਆਂ ਨੇ ਤੇ ਜ਼ਰਾ ਵੱਟੀਆਂ ਈ ਰਹਿੰਦੀਆਂ ਹਨ, ਹੋਰ ਓਹਨਾਂ ਦੇ ਕੋਲ ਤਾਂ ਕੁਝ ਹੁੰਦਾ ਨਹੀਂ। ਓਹ ਆਪਣਾ ਜੀ ਸਰਸਾ ਕਰਨ ਲਈ ਏਹੀ ਚਾਹੁੰਦੀਆਂ ਹਨ ਕਿ ਅਸੀਂ ਗਹਿਣੇ ਨਾਲ ਲੱਦੀਆਂ ਹੋਈਆਂ ਹੋਈਏ, ਤਾਂ ਜੋ ਸਾਡੇ ਪਤੀ ਸਾਨੂੰ ਵੇਖਕੇ ਖੁਸ਼ ਹੋਣ ਤੇ ਸਾਡੀ ਕਦਰ ਕਰਨ। ਜੀ ਇੱਕ ਗੱਲ ਇਹ ਵੀ ਜੇ ਕਿ ਓਹ ਟੂਮਾਂ ਨੂੰ ਆਪਣਾ ਮਰਨ ਜੀਵਨ ਸਮਝਦੀਆਂ ਹਨ। ਰੱਬ ਨਾ ਕਰੇ ਜੇ ਓਹਨਾਂ ਦੇ ਸਿਰ ਬਣ ਜਾਏ ਤਾਂ ਓਹ ਆਪਣਾ ਨਿਰਬਾਹ ਏਹਨਾਂ ਟੂਮਾਂ ਨਾਲ ਕਰਦੀਆਂ ਰਹਿੰਦੀਆਂ ਹਨ।

ਸੁਕਰਾਤ:- ਫੇਰ ਤੁਹਾਡੀਆਂ ਜ਼ਨਾਨੀਆਂ ਦਾ ਧਨ ਏਹ ਗਹਿਣੇ ਹੀ ਹਨ?

ਜ਼ਿਮੀਂਦਾਰ:-ਜੀ ਹਾਂ।