ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 8੦ )

ਗਹਿਣੇ ਦੀ ਐਡੀ ਲੋੜ ਵੀ ਨਾ ਪਏਗੀ ਤੇ ਨਾਲੇ ਤੁਹਾਡੇ ਪੈਸੇ ਵੀ ਬਚ ਜਾਣਗੇ।

ਜ਼ਿਮੀਂਦਾਰ:-ਜੀ ਇਹ ਠੀਕ ਏ।

ਸਕਰਾਤ:-ਸਾਫ ਸੁਥਰੇ ਗਹਿਣਿਆਂ ਤੋਂ ਬਗੈਰ ਤੇ ਨਰੋਏ ਬਾਲ ਤੇ ਜ਼ਨਾਨੀਆਂ, ਗੰਦਿਆਂ ਤੇ ਗਹਿਣਿਆਂ ਨਾਲ ਲੱਦੇ ਹੋਏ ਮੁੰਡੇ ਕੁੜੀਆਂ ਤੋਂ ਜ਼ਰੂਰ ਬਹੁਤ ਸੋਹਣੇ ਦਿਸਣਗੇ।

ਜ਼ਿਮੀਂਦਾਰ:-ਜੀ ਕਿਉਂ ਨਹੀਂ?

ਸੁਕਰਾਤ:-ਤਾਂ ਫੇਰ ਤੁਸੀਂ ਗਹਿਣਿਆਂ ਤੋਂ ਰੁਪਿਆ ਬਚਾ ਕੇ ਉਹਨਾਂ ਨੂੰ ਥੋੜਾ ਜਿਹਾ ਕਿਉਂ ਨਾ ਪੜ੍ਹਾਓ ਤੇ ਨਾਲੇ ਜਦ ਓਹ ਬੀਮਾਰ ਸ਼ਿਮਾਰ ਹੋ ਜਾਣ ਤਾਂ ਓਹਨਾਂ ਦੀ ਦਵਾਈ ਦਰਮਲ ਤੇ ਕੁਨੈਨ ਤੇ ਕਿਉਂ ਨਾ ਖਰਚੋ ਤੇ ਨਾਲੇ ਓਹਨਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਮੱਛਰਦਾਨੀਆਂ ਲੈ ਦਿਓ?

ਜ਼ਿਮੀਂਦਾਰ:-ਜੀ ਸੁਕਰਾਤ ਜੀ, ਹੈ ਤਾਂ ਇਹ ਗੱਲ ਸੱਚੀ ਤੇ ਆਮ ਅਕਲ ਵੀ ਏਸ ਨੂੰ ਮੰਨਦੀ ਏ, ਪਰ ਸਾਡੀਆਂ ਜ਼ਨਾਨੀਆਂ ਤਾਂ ਹਰ ਵੇਲੇ ਗਹਿਣਾ ਈ ਮੰਗਦੀਆਂ ਨੇ।

ਸੁਕਰਾਤ:-ਚੌਧਰੀਓ, ਮੈਂ ਤੁਹਾਨੂੰ ਕਦ ਆਖਿਆ ਹੈ ਕਿ ਓਹਨਾਂ ਨੂੰ ਗਹਿਣੇ ਨ ਪਾਓ? ਮੈਂ ਕੋਈ