ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੯ )

ਹੈ ਲਿੱਸਾ ਢੱਗਾ, ਸਭੇ ਰੋਗ।' ਸੋ ਤੁਹਾਨੂੰ ਚਾਹੀਦਾ ਹੈ ਕਿ ਤੁਸੀ ਆਪ ਸਾਫ ਰਹੋ, ਆਪਣੇ ਬਾਲਾਂ ਨੂੰ ਸਾਫ ਰੱਖੋ, ਕੱਪੜੇ ਧੋਵੋ, ਘਰਾਂ ਵਿੱਚ ਬਾਰੀਆਂ, ਕੱਢੋ, ਆਪਣਾ ਪਿੰਡ ਸਾਫ ਕਰੋ ਤੇ ਆਪਣੇ ਟੱਬਰਾਂ ਨੂੰ ਸਾਫ ਸੁਥਰਾ ਰਹਿਣ ਦੀ ਵਾਦੀ ਪਾਓ; ਤਾਂ ਕਿਧਰੇ ਤੁਹਾਡੀਆਂ ਜਨਾਨੀਆਂ ਤੇ ਮੁੰਡੇ ਕੁੜੀਆਂ ਵੀ ਸਾਫ ਸੁਥਰੇ ਰਹਿਕੇ ਖੁਸ਼ ਹੋਣਗੇ।

ਜ਼ਿਮੀਂਦਾਰ:-ਜੀ ਤੁਸੀ ਬੜੀਆਂ ਔਖੀਆਂ ਔਖੀਆਂ ਗੱਲਾਂ ਦੱਸਦੇ ਓ। ਅਸੀਂ ਇਹ ਸਭ ਕੁਝ ਨਹੀਂ ਕਰ ਸਕਦੇ।

ਸੁਕਰਾਤ:-ਮੈਂ ਤੁਹਾਨੂੰ ਕੋਈ ਅਜੇਹੀ ਗੱਲ ਤਾਂ ਨਹੀਂ ਦੱਸੀ ਜਿਸ ਤੇ ਤੁਹਾਡਾ ਕੁਝ ਖਰਚ ਹੁੰਦਾ ਹੋਵੇ?

ਜ਼ਿਮੀਂਦਾਰ:-ਨਹੀਂ ਜੀ, ਕੋਈ ਨਹੀਂ।

ਸੁਕਰਾਤ:-ਤਾਂ ਫੇਰ ਜ਼ਰਾ ਦਿਲ ਕੱਢਣ ਦੀ ਤੇ ਉੱਦਮ ਕਰਨ ਦੀ ਲੋੜ ਹੈ।

ਜ਼ਿਮੀਂਦਾਰ:-ਜੀ ਅਸੀ ਕੀ ਆਖੀਏ? ਜੋ ਵੀ ਦੋਸ਼ ਤੁਸੀਂ ਸਾਨੂੰ ਲਾਓ, ਓਹ ਸੱਚਾ ਹੈ।

ਸੁਕਰਾਤ:-ਅਸਲ ਗੱਲ ਤਾਂ ਇਹ ਜੇ ਕਿ ਜੇ ਤੁਸੀ ਮੇਰੇ ਆਖੇ ਲੱਗੋ ਤਾਂ ਤੁਹਾਨੂੰ ਏਸ ਭੈੜੇ ਚੰਦਰੇ