ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭ )

ਸਕਰਾਤ:-ਵੇਖੋ ਇਹ ਦੋਵੇਂ ਗਹਿਣਿਆਂ ਤੋਂ ਬਗੈਰ ਕਹੇ ਸੋਹਣੇ ਲੱਗਦੇ ਨੇ, ਫੇਰ ਵੀ ਮਨੁੱਖ ਪਸ਼ੂਆਂ ਤੋਂ ਉੱਚਾ ਏ, ਏਹ ਗੱਲ ਠੀਕ ਏ ਨਾ?

ਜ਼ਿਮੀਂਦਾਰ:-ਜੀ ਹਾਂ, ਮਨੁੱਖ ਉੱਚਾ ਈ ਮੰਨਿਆ ਜਾਂਦਾ ਏ, ਪਰ ਤੁਸੀਂ ਏਹੋ ਜਹੀਆਂ ਗੱਲਾਂ ਕਰ ਕਰ ਕੇ ਸਾਡੇ ਮਨ ਵਿੱਚ ਕੁਝ ਭਰਮ ਜਿਹ ਪਾ ਦਿੱਤਾ ਏ।

ਸੁਕਰਾਤ:-ਮੈਂ ਕੀ ਆਖਾਂ ? ਤੁਹਾਡੇ ਮੁੰਡੇ ਕੁੜੀਆਂ ਤਾਂ ਸਦਾ ਬੜੇ ਖੁਸ਼ ਨਹੀਂ ਹੁੰਦੇ?

ਜ਼ਿਮੀਂਦਾਰ:-ਜੀ ਉਹ ਖੇਡਦੇ ਵੀ ਰੱਜਕੇ ਨੇ ਤੇ ਰੋਂਦੇ ਵੀ ਬਥੇਰਾ ਨੇ।

ਸੁਕਰਾਤ-ਹੱਛਾ, ਤੁਸੀਂ ਦੱਸੋ ਜਿਸ ਘਰ ਵਿੱਚ ਸਦਾ ਗੰਦ, ਰੋਗ ਦੁੱਖ ਤੇ ਮੁਸੀਬਤਾਂ ਪਈਆਂ ਰਹਿਣ, ਉਹ ਕਿਸ ਤਰ੍ਹਾਂ ਖੁਸ਼ ਹੋ ਸਕਦਾ ਹੈ? ਤੁਹਾਡੇ ਕੋਲ ਏਸ ਗੱਲ ਦਾ ਕੀ ਉੱਤਰ ਹੈ ਕਿ ਪਸ਼ੂ ਤਾਂ ਸੋਹਣੇ ਤੇ ਖੁਸ਼ ਹੁੰਦੇ ਹਨ, ਪਰ ਤੁਹਾਡੀਆਂ ਜ਼ਨਾਨੀਆਂ ਤੇ ਮੁੰਡੇ ਕੁੜੀਆਂ ਨਾ ਖੁਸ਼ ਤੇ ਨਾ ਈ ਸੋਹਣੇ ਹਨ?

ਜ਼ਿਮੀਂਦਾਰ:-ਸੁਕਰਾਤ ਜੀ! ਅਸੀ ਕੀ ਦੱਸੀਏ?

ਸੁਕਰਾਤ:-ਮੈਂ ਤੁਹਾਨੂੰ ਦੱਸਾਂ?

ਜ਼ਿਮੀਂਦਾਰ:-ਜੀ ਜ਼ਰੂਰ ਕਿਰਪਾ ਕਰੋ।