ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੬ )

ਏਹੋ ਜਹੀ ਜਾਪਦੀ ਏ।

ਸੁਕਰਾਤ:-ਓ ਭਲਿਓ ਜ਼ਿਮੀਂਦਾਰੋ! ਤੁਹਾਡਾ ਦਿਨੋ ਦਿਨ ਮੰਦਾ ਹਾਲ ਹੁੰਦਾ ਜਾਂਦਾ ਏ, ਪਤਾ ਨਹੀਂ ਤੁਹਾਨੂੰ ਕਦੋਂ ਅਕਲ ਆਵੇਗੀ?

ਜ਼ਿਮੀਂਦਾਰ:-ਜੀ ਅਸੀ ਕੀ ਕਰੀਏ? ਸਾਡੇ ਮੁੰਡੇ ਕੁੜੀਆਂ ਤੇ ਸਾਡੀਆਂ ਜ਼ਨਾਨੀਆਂ ਗਹਿਣੇ ਤੋਂ ਬਗੈਰ ਰਾਜ਼ੀ ਨਹੀਂ ਹੁੰਦੇ।

ਸੁਕਰਾਤ:-ਮੇਰਾ ਖਿਆਲ ਏ ਜੋ ਅਸੀ ਸਾਰੇ ਸੋਹਣੀਆਂ ਚੀਜ਼ਾਂ ਨੂੰ ਲੋਚਦੇ ਆਂ ਤੇ ਖੁਸ਼ੀ ਰਹਿਣਾ ਚਾਹੁੰਦੇ ਹਾਂ, ਇਹ ਇੱਛਿਆ ਸਾਡੇ ਆਤਮਾਂ ਵਿੱਚ ਈ ਏ ਜੋ ਪਰਮਾਤਮਾਂ ਦੀ ਅੰਸ ਹੈ।

ਜ਼ਿਮੀਂਦਾਰ:-ਜੀ ਤੁਸੀ ਸਾਡੀ ਸਾਰੀ ਗੱਲ ਸਾਨੂੰ ਸਮਝਾ ਦਿੱਤੀ ਏ, ਜੇਹੜੀ ਸਾਨੂੰ ਆਪ ਕਦੀ ਸਮਝ ਨਹੀਂ ਸੀ ਆਉਣੀ।

ਸੁਕਰਾਤ:-ਕੀ ਤੁਸੀਂ ਸਮਝਦੇ ਓ ਕਿ ਗਹਿਣਿਆਂ ਨਾਲ ਤੁਹਾਡੀ ਪਰਸੰਨਤਾ ਹੋ ਜਾਏਗੀ?

ਜ਼ਿਮੀਂਦਾਰ:-ਜੀ ਅਸੀਂ ਪਿੰਡਾਂ ਵਿੱਚ ਹੋਰ ਕਰ ਵੀ ਕੀ ਸਕਦੇ ਹਾਂ?

ਏਨੇ ਨੂੰ ਓਹਨਾਂ ਕੋਲੋਂ ਇੱਕ ਘੋੜੀ ਲੰਘੀ, ਜਿਸ ਦੇ ਨਾਲ ਨਾਲ ਵਛੇਰਾ ਨੱਚਦਾ ਟੱਪਦਾ ਜਾਂਦਾ ਸੀ।