ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬ )

ਕਈ ਵਾਰੀ ਪਾਣੀ ਵੀ ਪੀ ਲੈਂਦੇ ਹੋ-ਜਾ ਪੈਂਦੀ ਹੈ?

ਜ਼ਿਮੀਂਦਾਰ:-ਜੀ ਜਾ ਈ ਪੈਂਦੀ ਏ।

ਸੁਕਰਾਤ:-ਖੁਹਾਂ ਦੇ ਲਾਗੇ ਨਿੱਕੀਆਂ ਨਿੱਕੀਆਂ ਛੱਪੜੀਆਂ ਵਿੱਚ ਵੀ ਮਿੱਟੀ ਰੁੜ੍ਹਕੇ, ਜਾ ਪੈਂਦੀ ਹੈ ਤੇ ਏਸ ਤਰ੍ਹਾਂ ਉਹ ਪਾਣੀ ਵੀ ਖਰਾਬ ਹੋ ਜਾਂਦਾ ਹੈ?

ਜ਼ਿਮੀਂਦਾਰ:-ਜੀ ਕਦੀ ਕਦਾਈਂ ਹੋ ਹੀ ਜਾਂਦਾ ਏ।

ਸੁਕਰਾਤ:-ਤੁਹਾਡੀਆਂ ਜੁੱਤੀਆਂ ਨਾਲ ਵੀ ਧੂੜ ਲੱਗ ਜਾਂਦੀ ਹੈ?

ਜ਼ਿਮੀਂਦਾਰ:-ਜੀ ਹਾਂ, ਲੱਗ ਈ ਜਾਂਦੀ ਏ।

ਸੁਕਰਾਤ:-ਜਦ ਤੁਹਾਡੀ ਘਰ ਵਾਲੀ ਆਟਾ ਪੀਂਹਦੀ ਹੋਵੇਗੀ ਤਾਂ ਇਹ ਧੂੜ ਉੱਡ ਉੱਡਕੇ ਉਸ ਆਟੇ ਤੇ ਪੈਂਦੀ ਹੋਵੇਗੀ।

ਜ਼ਿਮੀਂਦਾਰ:-ਜੀ ਹਾਂ।

ਸੁਕਰਾਤ:-ਜਦ ਤੁਹਾਡੀਆਂ ਜ਼ਨਾਨੀਆਂ ਰੋਟੀ ਟੁੱਕਰ ਕਰਦੀਆਂ ਹੋਣਗੀਆਂ ਤਾਂ ਰੋਟੀ ਟੁੱਕ ਤੇ ਵੀ ਧੂੜ ਪੈਂਦੀ ਹੋਵੇਗੀ?

ਜ਼ਿਮੀਂਦਾਰ:-ਜੀ ਹਾਂ।

ਸੁਕਰਾਤ:-ਇਹ ਖੂਹੋਂ ਆਉਂਦਿਆਂ ਆਉਂਦਿਆਂ ਪਾਣੀ ਤੇ ਵੀ ਪੈਂਦੀ ਹੋਵੇਗੀ?