ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪ )

ਨੂੰ ਵੇਖਣ ਚਾਖਣ ਇੱਕ ਤਾਂ ਉਹ ਤੁਹਾਡੀ ਜ਼ਾਤ ਦੀਆਂ ਹੋਣਗੀਆਂ ਤੇ ਦੂਜੇ ਸਾਫ ਸੁਥਰੀਆਂ ਹੋਣਗੀਆਂ। ਜੇ ਤੁਸੀਂ ਏਸ ਤਰ੍ਹਾਂ ਕਰੋਗੇ ਤਾਂ ਉਹਨਾਂ ਗੰਦੀਆਂ ਕੰਮੀ ਜ਼ਾਤ ਦੀਆਂ ਜ਼ਨਾਨੀਆਂ ਕੋਲੋਂ ਬਚ ਵੀ ਜਾਓਗੇ।

ਜ਼ਿਮੀਂਦਾਰ:-ਜੀ ਅਸੀ ਇਹ ਕੰਮ ਤਾਂ ਹੁਣੇ ਈ ਕਰ ਲਵਾਂਗੇ। ਅਸੀਂ ਆਪਣੀ ਏਸ ਅਨਗਹਿਲੀ ਤੇ ਜ਼ੁਲਮ ਤੋਂ ਬੜੇ ਲਾਜ਼ਮ ਹਾਂ।

ਸੁਕਰਾਤ:-ਜੇ ਭਿੱਟ ਦੀ ਗੱਲ ਪੁੱਛੋ ਤਾਂ ਸੱਚ ਤਾਂ ਇਹ ਜੇ ਕਿ ਆਦਮੀ ਗੰਦ ਤੇ ਮੈਲ ਨਾਲ ਭਿੱਟਦਾ ਏ। ਕੀ ਇਹ ਸੱਚ ਨਹੀਂ?

ਜ਼ਿਮੀਂਦਾਰ:-ਸੱਚ ਏ ਜੀ।

ਸੁਕਰਾਤ:-ਜੇਹੜਾ ਗੰਦ ਤੇ ਕੂੜਾ ਤੁਹਾਡੇ ਪਿੰਡੋਂ ਨਿਕਲਦਾ ਹੈ ਤੁਸੀਂ ਓਸਨੂੰ ਕੀ ਕਰਦੇ ਓ?

ਜ਼ਿਮੀਂਦਾਰ:-ਜੀ ਚੂਹੜੇ ਚੁੱਕਕੇ ਪਿੰਡ ਦੇ ਲਾਗੇ ਰੂੜੀਆਂ ਤੇ ਸੁੱਟ ਆਉਂਦੇ ਨੇ।

ਸੁਕਰਾਤ:-ਕਦੀ ਪਿੰਡ ਵਿਚ ਈ ਸੁੱਟ ਦੇਂਦੇ ਹੋਣਗੇ?

ਜ਼ਿਮੀਂਦਾਰ:-ਜੀ ਇਹ ਲੋਕ ਬੜੇ ਸੁਸਤ ਹੁੰਦੇ ਨੇ, ਉਹ ਦੂਰ ਨਹੀਂ ਲਿਜਾਂਦੇ।

ਸੁਕਰਾਤ:-ਤੁਸੀ ਸਵੇਰੇ ਟੱਟੀ ਕਿੱਥੇ ਜਾਂਦੇ ਓ?