ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭ )

ਕੀਤੀ ਕਿ ਜ਼ੈਲਦਾਰ ਆਕੇ ਸਾਨੂੰ ਲੂਣ ਮਸਾਲਾ ਮੁਫ਼ਤ ਦੇ ਜਾਏ?

ਜ਼ਿਮੀਂਦਾਰ:-ਸਾਨੂੰ ਕੀ ਲੋੜ ਏ, ਅਸੀਂ ਕੋਈ ਮੰਗਤੇ ਆਂ?

ਸੁਕਰਾਤ:-ਪਰ ਕੁਨੈਨ ਤੁਸੀ ਮੁਫ਼ਤ ਲੈਂਦੇ ਓ?

ਜ਼ਿਮੀਂਦਾਰ:-ਜੀ ਓਹ ਤਾਂ ਸਰਕਾਰੋਂ ਮਿਲਦੀ ਹੋਈ ਨਾ।

ਸੁਕਰਾਤ:-ਮੇਰੀ ਸਮਝ ਸਰਕਾਰ ਨੇ ਕੁਝ ਗੋਲੀਆਂ ਤੁਹਾਨੂੰ ਮੁਫ਼ਤ ਏਸ ਲਈ ਦਿੱਤੀਆਂ ਸਨ ਕਿ ਤੁਹਾਨੂੰ ਕੁਨੈਨ ਦੇ ਗੁਣ ਮਾਲੂਮ ਹੋ ਜਾਣ। ਜਦ ਥੋੜੇ ਜਿਹੇ ਪੈਸੇ ਖ਼ਰਚਕੇ ਤੁਹਾਨੂੰ ਕੁਨੈਨ ਮਿਲ ਸਕਦੀ ਏ ਤਾਂ ਤੁਸੀਂ ਤਾਪ ਨਾਲ ਪੈ ਕੇ ਆਪਣਾ ਵਾਢੀਆਂ ਤੇ ਬਿਆਈਆਂ ਦਾ ਅਮੋਲਕ ਸਮਾ ਅਜਾਈਂ ਕਿਓਂ ਗੁਆਂਦੇ ਓ? ਤੇ ਜੇ ਤੁਸੀਂ ਕੁਨੈਨ ਨ ਖਾਧੀ ਤਾਂ ਸ਼ੈਤ ਤਾਪ ਨਾਲ ਚਲਾਣਾ ਹੀ ਕਰ ਜਾਓ।

ਜ਼ਿਮੀਂਦਾਰ:-ਜੀ ਤੁਸੀਂ ਸਾਨੂੰ ਮਾਫ਼ੀ ਦਿਓ, ਅਸੀ ਡੰਗਰ ਜੁ ਹੋਏ, ਅਸੀਂ ਹੁਣੇ ਹੀ ਵਰ੍ਹੇ ਜੋਗੀ ਕੁਨੈਨ ਲੈ ਆਵਾਂਗੇ।

ਸੁਕਰਾਤ:-ਪਰ ਮੱਛਰਦਾਨੀਆਂ ਦੀ ਤਾਂ ਤੁਸੀਂ ਕੋਈ ਗੱਲ ਈ ਨਹੀਂ ਗੋਲੀ?