ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/305

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮੨ )

ਜ਼ਿਮੀਂਦਾਰ:-ਸੁਕਰਾਤ ਜੀ ਤੁਹਾਡਾ ਦੇਸ ਤਾਂ ਹੁਣ ਉੱਕਾ ਸੁਧਰ ਗਿਆ ਹੋਣਾ ਏ।

ਸੁਕਰਾਤ:-ਨਹੀਂ ਓ ਬੇਲੀਓ, ਭਾਵੇਂ ਬੜਾ ਵਾਧਾ ਹੋਇਆ ਏ, ਪਰ ਅਜੇ ਤਾਂ ਓਥੇ ਬੜਾ ਕੁਝ ਕਰਨ ਵਾਲਾ ਏ। ਸੱਚੀ ਗੱਲ ਤਾਂ ਇਹ ਜੇ ਕਿ ਜਿੰਨੀ ਤਰੱਕੀ ਹੋਵੇਗੀ ਓਨੇ ਈ ਮਾਮਲੇ ਪੈਣਗੇ। ਮੈਨੂੰ ਆਸ ਏ ਜੋ ਮੈਂ ਵੀ ਥੋਹੜੀ ਬਾਹਲੀ ਮਦਦ ਕਰ ਸੱਕਾਂ।

ਜ਼ਿਮੀਂਦਾਰ:-ਜੀ ਓਥੇ ਈ ਕਿਧਰੇ ਬਹੁਤਾ ਦਿਲ ਨ ਲਾ ਲਈਓ, ਜੋ ਤੁਸੀਂ ਪਰਤੋ ਈ ਨਾ। ਜੋ ਕੁਝ ਤੁਸੀਂ ਆਖਦੇ ਓ ਉਹ ਜੇ ਸੱਚ ਏ ਤਾਂ ਸਾਨੂੰ ਤੁਹਾਡੀ ਬੜੀ ਛੇਤੀ ਈ ਲੋੜ ਪਏਗੀ।

ਸੁਕਰਾਤ:-ਕਿਉਂ?

ਜ਼ਿਮੀਂਦਾਰ:-ਜੀ ਅਸੀਂ ਤਾਂ ਹੁਣ ਪੱਕੀ ਧਾਰ ਲਈ ਏ ਜੋ ਅਸਾਂ ਜ਼ਰੂਰ ਸੁਧਾਰ ਕਰਨਾ ਏ ਤੇ ਤੁਸੀਂ ਆਖਦੇ ਓ ਜੋ ਜਿੰਨਾ ਸੁਧਾਰ ਹੋਵੇਗਾ ਓਨੇ ਈ ਮਾਮਲੇ ਪੇਸ਼ ਪੈਣਗੇ; ਸੋ ਸੁਕਰਾਤ ਜੀ! ਤੁਸੀ ਛੇਤੀ ਪਰਤਣਾ।

ਸੁਕਰਾਤ:-ਤੁਸੀ ਆਪਣੀ ਗੱਲ ਤੇ ਪਹਿਰਾ ਦੇਣਾ ਤੇ ਮੈਂ ਆਪਣਾ ਅਕਰਾਰ ਪੂਰਾ ਕਰਾਂਗਾ।

ਜ਼ਿਮੀਂਦਾਰ:-ਜੀ ਲਓ ਫੇਰ ਏਹ ਗੱਲ ਪੱਕੀ ਹੋਈ।