ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/302

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੯ )

ਜ਼ਿਮੀਂਦਾਰ:-ਜੀ ਓਹ ਕਿਸ ਤਰ੍ਹਾਂ?

ਸੁਕਰਾਤ:-ਰਲ ਮਿਲ ਵਰਤਨ ਵਾਲਿਆਂ (ਕੋਉਪਰੇਟਿਵ) ਨੂੰ ਸੱਦਕੇ ਤੁਸੀਂ ਇੱਕ ਸਭਾ ਬਣਾਓ।

ਜ਼ਿਮੀਂਦਾਰ:-ਓਹ ਕਿਸ ਤਰ੍ਹਾਂ ਬਣ ਸਕਦੀ ਏ?

ਸੁਕਰਾਤ:-ਪਹਿਲਾਂ ਸਭਾ ਬਣਾਓ ਤੇ ਫੇਰ ਓਸ ਵਿੱਚ ਨਵੇਂ ਢੰਗ ਤੇ ਨਵੀਆਂ ਵਾਦੀਆਂ ਜੋ ਤੁਸੀਂ ਸਿਖੀਆਂ ਨੇ ਓਹ ਸਾਰੀਆਂ ਪਾਸ ਕਰੋ, ਤੁਹਾਨੂੰ ਓਹਨਾਂ ਤੇ ਟੁਰਨਾ ਪਏਗਾ ਤੇ ਜੇ ਨ ਟਰੋਗੇ ਤਾਂ ਦੂਜੇ ਮੈਂਬਰ ਤੁਹਾਨੂੰ ਜੁਰਮਾਨਾ ਕਰਨਗੇ।

ਜ਼ਿਮੀਂਦਾਰ:-ਇਹ ਖਿਆਲ ਤੇ ਚੰਗਾ ਏ ਪਰ ਏਹ ਜਾਰੀ ਕਿਸ ਤਰ੍ਹਾਂ ਰਹੇਗਾ?

ਸੁਕਰਾਤ:-ਰਲ ਮਿਲ ਵਰਤਨ ਵਾਲੇ ਨੌਕਰ ( ਕੋਉਪਰੇਟਿਵ ਸਟਾਫ ) ਏਸ ਨੂੰ ਟੋਰਨਗੇ, ਜਿਸ ਤਰ੍ਹਾਂ ਓਹ ਤੁਹਾਡੇ ਸਾਰੇ ਬੰਕ ਟੋਰਦੇ ਨੇ।

ਜ਼ਿਮੀਂਦਾਰ:-ਚੰਗਾ ਜੀ, ਇਹ ਤਾਂ ਅਸੀ ਝਟ ਕਰ ਲਵਾਂਗੇ।

ਸੁਕਰਾਤ:-ਹੱਛਾ ਬੇਲੀਓ, ਮੇਰੀ ਫੇਰ ਸਾਹਬ ਸਲਾਮਤ ਜੇ। ਮੈਂ ਕਦੀ ਕਦੀ ਤੁਹਾਨੂੰ ਵਾਢੀ ਤਰੇਢੀ ਗੱਲ ਆਖਦਾ ਸਾਂ, ਪਰ ਮੈਨੂੰ ਤੁਹਾਡੇ ਨਾਲ ਪਿਆਰ, ਏ ਤੇ ਤੁਹਾਡੇ ਤੋਂ ਵਿਛੜ ਕੇ ਮੈਨੂੰ ਅਮਸੋਸ ਏ।