ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/300

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੭ )

ਵਿਦਾਇਗੀ

ਸੁਕਰਾਤ ਬੜਾ ਗੰਭੀਰ ਹੋਕੇ ਦਾਰੇ ਆਇਆ। ਓਸ ਨੂੰ ਵੇਖਕੇ ਜਿਮੀਂਦਾਰ ਸਮਝ ਗਏ ਜੋ ਅੱਜ ਜ਼ਰੂਰ ਕੋਈ ਕੰਮ ਖਰਾਬ ਏ, ਜਾਂ ਤਾਂ ਇਸ ਨੂੰ ਕਿਧਰੋਂ ਮੁਸ਼ਕ ਆਈ ਏ ਜਾਂ ਕੋਈ ਗੰਦਾ ਬਾਲ ਇਸ ਨੂੰ ਕਿਧਰੇ ਮਿਲਿਆ ਏ।

ਸੁਕਰਾਤ:-ਚੌਧਰੀਓ! ਅੱਜ ਮੈਂ ਬੜਾ ਉਦਾਸ ਹਾਂ। ਅੱਜ ਮੈਂ ਤੁਹਾਡੇ ਕੋਲੋਂ ਵਿਦਾ ਹੋ ਜਾਣਾ ਏ, ਏਸ ਲਈ ਮੈਨੂੰ ਤੁਹਾਨੂੰ ਅੱਲਾ ਬੇਲੀ ਆਖਣਾ ਚਾਹੀਦਾ ਏ।

ਜ਼ਿਮੀਂਦਾਰ:-ਬਾਬਾ ਜੀ! ਉਦਾਸ ਕਿਉਂ ਹੋਏ ਓ?

ਸੁਕਰਾਤ:-ਮੇਰੇ ਵੀ ਬਾਲ ਹੋਏ ਨਾ, ਓਹਨਾਂ ਨੂੰ ਵਤਨ ਲਜਾ ਕੇ ਸਕੂਲੇ ਪਾਣਾ ਏ। ਮੈਨੂੰ ਵੀ ਆਪਣਾ ਵਤਨ ਫੇਰ ਵੇਖਣਾ ਚਾਹੀਦਾ ਏ। ਮੈਨੂੰ ਤੁਹਾਡੇ ਨਾਲ ਤੇ ਤੁਹਾਡੇ ਪਿੰਡ ਨਾਲ ਪਿਆਰ ਏ ਤੇ ਮੇਰਾ ਦਿਲ ਤੁਹਾਡੇ ਕੋਲੋਂ ਜਾਣ ਨੂੰ ਵੀ ਨਹੀਂ ਕਰਦਾ, ਪਰ ਜਾਣਾ ਮੈਂ ਲਾ ਜ਼ਰੂਰ ਹੋਇਆ ਤੇ ਮੈਂ ਹੁਣ ਹੋਰ ਵਧੇਰਾ ਨਹੀਂ ਠਹਿਰ ਸਕਦਾ।

ਜ਼ਿਮੀਂਦਾਰ:-ਜਦ ਤੁਸੀਂ ਟੁਰ ਜਾਓਗੇ ਤਾਂ ਮਗਰੋਂ ਅਸੀਂ ਕੀ ਕਰਾਂਗੇ? ਅਸੀਂ ਤਾਂ ਫੇਰ ਆਪਣੇ ਪੁਰਾਣੇ