ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫ )

ਕੋਲੋਂ ਆਪਣੀ ਈਨ ਮਨਾਣੀ ਤੇ ਆਪ ਮੱਛਰਦਾਨੀ ਵਰਤ ਕੇ ਓਹਨਾਂ ਨੂੰ ਦਸਣੀ ਚਾਹੀਦੀ ਸੀ।
ਸਿਪਾਹੀ:- ਜੀ ਮੈਂ ਤਾਂ ਕਦੀ ਨਹੀਂ ਸੀ ਵਰਤੀ ਤੇ ਨਾ ਉਹ ਵਰਤਦੇ ਸਨ।

ਸੁਕਰਾਤ:-ਤਾਂ ਫ਼ੌਜ ਵਿੱਚ ਰਹਿਕੇ ਈਨ ਮੰਨਣ ਮੁਨਾਣ ਦੀ ਤੇਰੀ ਜੇਹੜੀ ਮਸ਼ਹੂਰੀ ਸੀ, ਓਹ ਘਰ ਆਕੇ ਤੇਰੇ ਕਿਸੇ ਕੰਮ ਨ ਆਈ।

ਸਿਪਾਹੀ:-ਜੀ, ਗੱਲ ਤਾਂ ਇਹੋ ਜਹੀ ਜਾਪਦੀ ਏ।

ਸੁਕਰਾਤ:-ਤਾਂ ਫੋਜ ਵਾਲਿਆਂ ਨੇ ਆਪਣਾ ਸਾਰਾ ਸਮਾਂ-ਜੋ ਉਹਨਾਂ ਤੈਨੂੰ ਇਹ ਗੱਲ ਸਿਖਾਣ ਤੇ ਖ਼ਰਚ ਕੀਤਾ ਕਿ ਤਾਪ ਕਿਸਤਰ੍ਹਾਂ ਡੱਕਣਾ ਚਾਹੀਦਾ ਹੈ-ਵੇਅਰਥ ਹੀ ਗਵਾਇਆ।

ਏਹ ਆਖਕੇ ਸੁਕਰਾਤ ਪੁੱਛਣ ਲੱਗਾ 'ਕਿਉਂ ਭਈ, ਤੁਸੀ ਕਦੀ ਕੁਨੈਨ ਦਾ ਨਾਉਂ ਸੁਣਿਆ ਹੈ?
ਜ਼ਿਮੀਂਦਾਰ:-ਜੀ ਹਾਂ, ਜ਼ਰੂਰ, ਸਕੂਲ ਦਾ ਮਾਸਟਰ ਵੀ ਏਸ ਦੀ ਵਰਤੋਂ ਸਾਨੂੰ ਸਿਖਾਂਦਾ ਹੈ ਤੇ ਜ਼ੈਲਦਾਰ ਨੇ ਕੁਝ ਗੋਲੀਆਂ ਲਿਆਕੇ ਸਾਨੂੰ ਦਿੱਤੀਆਂ ਸਨ, ਜਿਨ੍ਹਾਂ ਨਾਲ ਬੜਾ ਫੈਦਾ ਹੋਇਆ ਸੀ।

ਸੁਕਰਾਤ:-ਤਾਂ ਤੁਸੀ ਰੋਜ਼ ਕਿਉਂ ਨਹੀਂ ਖਾਂਦੇ ਤੇ ਵੱਲ ਹੁੰਦੇ?