ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/299

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੬ )

ਤਾਂ ਨਹੀਂ ਲੁਕਾਂਦੇ । ਬੇਲੀਓ! ਮੈਨੂੰ ਤੁਹਾਡੇ ਏਹਨਾਂ ਭਾਈਬੰਦਾਂ ਦਾ ਜ਼ਰਾ ਭਰਮ ਈ ਰਹਿੰਦਾ ਏ।

ਜ਼ਿਮੀਦਾਰ:-ਸੁਕਰਾਤ ਜੀ, ਅਸੀ ਤੁਹਾਨੂੰ ਦੱਸ ਦਈਏ ਜੋ ਕਦੀ ਕਦੀ ਤਾਂ ਤੁਹਾਡਾ ਭਰਮ ਐਵੇਂ ਨਹੀਂ ਹੁੰਦਾ, ਪਰ ਏਸ ਖਾਸ ਗੱਲ ਤੋਂ ਤਾਂ ਸਾਡੀ ਬਲਾਦਰੀ ਦੇ ਭਾਈਬੰਦ ਸਾਰੇ ਬੜੇ ਖਿਝੇ ਹੋਏ ਨੇ।

ਸੁਕਰਾਤ:-ਹਾਂ ਮੈਂ ਇਹ ਗੱਲ ਸਮਝਦਾ ਹਾਂ, ਮੈਨੂੰ ਤੁਸੀ ਕੁਬਚਨ ਬੋਲਣ ਲਈ ਮਾਫੀ ਦਿਓ।

ਲੰਬਰਦਾਰ:-ਸੁਕਰਾਤ ਜੀ, ਸਾਡੇ ਤੋਂ ਮਾਫੀ ਮੰਗਣ ਦੀ ਕੋਈ ਲੋੜ ਨਹੀਂ। ਮੈਂ ਕੀ ਆਖਾਂ, ਤੁਸੀ ਜਦ ਕਦੀ ਸਾਡੀਆਂ ਗੱਲਾਂ ਕਰਦੇ ਓ ਤਾਂ ਓਹ ਦਸਾਂ ਵਿੱਚੋਂ ਨੌਂ ਸੱਚੀਆਂ ਹੁੰਦੀਆਂ ਨੇ।

ਸੁਕਰਾਤ:-ਨਹੀਂ! ਸੋ ਵਿੱਚੋਂ ਨੜਿੰਨਵੇਂ ਸੱਚੀਆਂ ਹੁੰਦੀਆਂ ਨੇ। ਹੱਛਾ ਬੇਲੀਓ! ਸਾਹਬ ਸਲਾਮਤ, ਮੈਨੂੰ ਹੁਣ ਛੇਤੀ ਜਾਣਾ ਚਾਹੀਦਾ ਏ, ਕਿਉਂਕਿ ਮੈਨੂੰ ਅੱਜ ਏਥੇ ਅੱਗੇ ਈ ਬਹੁਤ ਚਿਰ ਹੋ ਗਿਆ ਏ।

ਜ਼ਿਮੀਦਾਰ:-ਰਾਮ ਰਾਮ।

ਸੁਕਰਾਤ:-ਰਾਮ ਰਾਮ।