ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/297

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੪)

ਆਪਣੀਆਂ ਜ਼ਨਾਨੀਆਂ ਦਾ ਆਦਰ ਤੇ ਮਾਨ ਕਰੋਗੇ ਤੇ ਚੌਧਰੀਓ ਤੁਸੀ ਹੋਰ ਕੀ ਪੁੱਛਦੇ ਓ, ਮੇਰੇ ਬਾਲ ਵੀ ਅੱਜ ਕਲ੍ਹ ਆਪਣੀ ਮਾਂ ਕੋਲੋਂ ਈ ਏਹ ਸਬਕ ਸਿੱਖਦੇ ਨੇ।

ਜ਼ਿਮੀਂਦਾਰ:-ਜੀ ਅਸੀ ਹਨ ਤਾਂ ਹੋਵੀਏ ਜੇ ਓਹ ਸਾਡੇ ਪਿੰਡ ਨ ਆਈ ਹੁੰਦੀ ਤੇ ਆ ਕੇ ਸਾਡਿਆਂ ਸਾਰਿਆਂ ਬਾਲਾਂ ਨੂੰ ਓਸ ਵੇਖਿਆ ਤੇ ਓਹਨਾਂ ਦੀਆਂ ਮਾਵਾਂ ਨੂੰ ਉਹਨਾਂ ਦੇ ਪਾਲਣ ਤੇ ਸਿਖਾਣ ਦੀ ਸਿੱਖਿਆ ਨੂੰ ਦਿੱਤੀ ਹੁੰਦੀ। ਕੀ ਓਸ ਨੂੰ ਸਾਰਿਆਂ ਨਾਲੋਂ ਸੋਹਣਾ ਬਾਲ-ਜੇਹੜੀ ਕਿ ਕੁੜੀ ਸੀ-ਆਪਣੇ ਕੱਛੜ ਨਹੀਂ ਸੀ ਚੁੱਕੀ ਰੱਖਿਆ, ਸਾਨੂੰ ਦਿਖਾਣ ਤੇ ਦੱਸਣ ਲਈ ਕਿ ਸਾਨੂੰ ਸਾਰਿਆਂ ਨੂੰ ਏਸ ਤਰ੍ਹਾਂ ਬਾਲਾਂ ਨੂੰ ਪਾਲਣਾ ਚਾਹੀਦਾ ਏ?

ਲੰਬਰਦਾਰ:-ਜੀ ਓਹ ਬਾਲ ਵੀ ਚਮਿਆਰਾਂ ਦਾ ਸੀ।

ਜ਼ਿਮੀਂਦਾਰ:-ਜੀ ਅਸੀ ਉਸ ਦੇ ਬਾਲਾਂ ਨੂੰ ਵੀ ਤੰਬੂਓਂ ਬਾਹਰ ਖੇਡਦਿਆਂ ਵੇਖਿਆ ਸੀ, ਓਹ ਡਾਢੇ ਸਾਫ ਸੁਥਰੇ ਸਨ, ਓਹਨਾਂ ਦੇ ਕੱਪੜੇ ਬੜੇ ਗਰਮ ਤੇ ਚੰਗੇ ਸਨ, ਉਹ ਸਾਰੇ ਵਲੈਤੋਂ ਈ ਆਏ ਹੋਣਗੇ?

ਸੁਕਰਾਤ:-ਓ ਬੇਲੀਆ! ਇਹ ਗੱਲ ਤਾਂ ਗਲਤ ਏ। ਓਹ ਬਾਲਾਂ ਦੀ ਮਾਂ ਨੇ ਆਪ ਬਣਾਏ ਸਨ ਤੇ ਓਹਾ ਜਿਹੇ ਕੱਪੜੇ ਬਣੇ ਤੁਹਾਡੀਆਂ ਆਪਣੀਆਂ