ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/294

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੨ )

ਕਰਦੇ ਕਿ ਜੈਡਾ ਚਿਰ ਤੁਸੀ ਆਪਣੀਆਂ ਕੁੜੀਆਂ ਨੂੰ ਪਿੰਡ ਦੀ ਇੱਕ ਨੁੱਕਰੇ ਛਪਾਕੇ ਪੜ੍ਹਨ ਲਈ ਵੱਖਰਾ ਰੱਖਦੇ ਓ, ਓਡਾ ਚਿਰ ਤੁਹਾਡੀਆਂ ਪੁਰਾਣੀਆਂ ਰਸਮਾਂ ਟੁਰੀ ਜਾਣਗੀਆਂ ? ਜੇ ਤੁਸੀ ਚਾਹੁੰਦੇ ਓ ਜੋ ਮੁੰਡੇ ਆਪਣੀਆਂ ਮਾਵਾਂ ਭੈਣਾਂ ਦੀ ਇੱਜ਼ਤ ਕਰਨ ਤਾਂ ਤੁਹਾਨੂੰ ਓਹਨਾਂ ਨੂੰ ਨਿੱਕਿਆਂ ਹੁੰਦਿਆਂ ਈ ਇੱਕੋ ਸਕੂਲੇ ਘਲਣਾ ਚਾਹੀਦਾ ਏ ਜਿੱਥੇ ਮਾਸਟਰ ( ਤੇ ਮੈਂ ਆਸ ਕਰਦਾ ਹਾਂ ਸਮਾਂ ਪਾਕੇ ਮਾਸਟਰਾਣੀ ) ਮੁੰਡਿਆਂ ਨੂੰ ਕਰਨ ਨਾਲ ਤੇ ਕਥਣੀ ਦੀ ਰਾਹੀਂ ਓਹਨਾਂ ਨਿੱਕੀਆਂ ਨਿੱਕੀਆਂ ਕੁੜੀਆਂ ਦੀ-ਜੋ ਓਹਨਾਂ ਦੇ ਨਾਲ ਸਕੂਲੇ ਪੜ੍ਹਦੀਆਂ ਨੇ-ਇੱਜ਼ਤ ਕਰਨੀ ਸਿਖਾਣਗੇ, ਤੇ ਨਾਲੇ ਘਰ ਜਾਕੇ ਆਪੋ ਆਪਣੀਆਂ ਮਾਵਾਂ ਭੈਣਾਂ ਦੀ ਵੀ ਇੱਜ਼ਤ ਕਰਨੀ ਸਿਖਾਣਗੇ। ਦੂਜੇ ਪਾਸੇ ਨਿੱਕੀਆਂ ਕੁੜੀਆਂ, ਜਦ ਮੁੰਡਿਆਂ ਨਾਲ ਰਲਕੇ ਓਹਾ ਸਬਕ ਪੜ੍ਹਨਗੀਆਂ ਤੇ ਵੇਖਣਗੀਆਂ ਕਿ ਸਾਡੇ ਨਾਲ ਵੀ ਮੁੰਡਿਆਂ ਹਾਰ, ਵਰਤਦੇ ਨੇ, ਤਾਂ ਓਹਨਾਂ ਨੂੰ ਸੋਝੀ ਹੋ ਜਾਏਗੀ ਕਿ ਅਸੀਂ ਵੀ ਮੁੰਡਿਆਂ ਵਾਂਗਰ ਚੰਗੀਆਂ ਆਂ ਤੇ ਉਹਨਾਂ ਨਾਲੋਂ ਮਾੜੀਆਂ ਨਹੀਂ। ਓਹ ਆਪਣੀ ਇੱਜ਼ਤ ਕਰਨਗੀਆਂ ਤੇ ਪੜ੍ਹ ਲਿਖ ਕੇ ਆਦਰ ਤੇ ਮਾਨ ਕਰਾਨ ਦੇ ਲੈਕ ਹੋ ਜਾਣਗੀਆਂ। ਜਦ ਵੱਡਿਆਂ ਹੋ ਕੇ ਓਹਨਾਂ ਦਾ ਵਿਆਹ ਹੋਵੇਗਾ ਤਾ ਓਹਨਾਂ ਦੇ ਗਭਰੂ ਓਹਨਾਂ ਦਾ ਮਾਨ ਤੇ ਕਦਰ ਕਰਨਗੇ ਤੇ ਓਹ ਅੱਗੋਂ ਏਹ ਸਬਕ ਆਪਣਿਆਂ ਬਾਲਾਂ ਨੂੰ ਸਿਖਾਣਗੀਆਂ।