ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/293

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੧ )

ਸਾਰੇ ਜ਼ਿਮੀਂਦਾਰ:-( ਬੜੇ ਸ਼ੌਕ ਨਾਲ ) ਠੀਕ ਏ ਜੀ ਠੀਕ। ਅਸੀਂ ਤਾਂ ਹਮੇਸ਼ਾਂ ਤੁਹਾਨੂੰ ਏਹੀ ਗੱਲ ਆਖਦੇ ਰਹੇ ਹਾਂ। ਤੁਸੀਂ ਸਾਨੂੰ ਬੱਚਿਆਂ ਨੂੰ ਇਕ ਬੰਨੇ ਹੀ ਰਹਿਣ ਦਿਓ ਤੇ ਆਪਣੀਆਂ ਨਵੀਆਂ ਨਵੀਆਂ ਗੱਲਾਂ ਜੋ ਲੈ ਉੱਠੇ ਓ, ਏਹਨਾਂ ਬਾਲਾਂ ਨੂੰ ਸਿਖਾਓ।

ਸੁਕਰਾਤ:-ਹਾਂ, ਪਰ ਬਾਲ ਆਪਣੀਆਂ ਮਾਵਾਂ ਭੈਣਾਂ ਦਾ ਅਦਬ ਕਰਨਾ ਕਿਸ ਤਰ੍ਹਾਂ ਸਿੱਖਣਗੇ? ਤੁਹਾਡੇ ਕੋਲੋਂ ਤਾਂ ਇਹ ਕਦੀ ਨਹੀਂ ਸਿੱਖ ਸਕਦੇ।

ਜ਼ਿਮੀਂਦਾਰ:-ਨਹੀਂ ਜੀ, ਸਾਡੇ ਕੋਲੋਂ ਤਾਂ ਨਹੀਂ ਸਿੱਖ ਸਕਦੇ।

ਸੁਕਰਾਤ:-ਤਾਂ ਫੇਰ ਏਹਨਾਂ ਨੂੰ ਸਿਖਾਓਗੇ ਕਿੱਥੋਂ?

ਜ਼ਿਮੀਂਦਾਰ:-ਸਾਡੀ ਸਮਝੇ ਸਕੂਲੋਂ ਈ ਸਿੱਖਣਗੇ।

ਸੁਕਰਾਤ:-ਹਾਂ, ਪਰ ਜੇ ਸਕੂਲੇ ਨਿਰੇ ਮੁੰਡੇ ਈ ਮੁੰਡੇ ਹੋਣ, ਤਾਂ ਤੁਸੀ ਓਹਨਾਂ ਨੂੰ ਮਾਵਾਂ ਭੈਣਾਂ ਦੀ ਇੱਜ਼ਤ ਕਰਨੀ ਕਿਸ ਤਰ੍ਹਾਂ ਸਿਖਾਓਗੇ? ਤੇ ਕੁੜੀਆਂ ਕਿਸ ਤਰਾਂ ਇੱਜ਼ਤ ਕਰਾਨ ਦੇ ਲੈਕ ਹੋਣਗੀਆਂ ਜੇ ਤੁਸੀਂ ਓਹਨਾਂ ਨੂੰ ਸਕੂਲੇ ਨ ਭੇਜੋਗੇ, ਤਾਂ ਓਹ ਫੇਰ ਗ਼ਲੀਜ਼ ਤੇ ਜੈਹਲ ਹੀ ਰਹਿਣਗੀਆਂ!

ਜ਼ਿਮੀਂਦਾਰ:-ਏਹ ਔਕੜਾਂ ਜ਼ਰੂਰ ਨੇ।

ਸੁਕਰਾਤ:-ਕੀ ਤੁਸੀ ਇਹ ਖਿਆਲ ਵੀ ਨਹੀਂ