ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/292

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੦ )

ਜਿਮੀਂਦਾਰ:-ਸੁਕਰਾਤ ਜੀ! ਤੁਸੀ ਮੁੜ ਮੁੜ ਚੋਭੜਾ ਕਿਉਂ ਦੇਂਦੇ ਓ?

ਸੁਕਰਾਤ:-ਪਰ ਮੈਂ ਇਹ ਗੱਲ ਸੱਚ ਨਹੀਂ ਆਖੀ?

ਜਿਮੀਂਦਾਰ:-ਅਸੀ ਕੀ ਆਖੀਏ।

ਸੁਕਰਾਤ:-ਮੇਰੀ ਸਮਝੇ ਹੁਣ ਤਾਂ ਤੁਸੀ ਆਪਣੇ ਮਨ ਨੂੰ ਏਸ ਗੱਲ ਲਈ ਲਾਨਤਾਂ ਪਾਣ ਲੱਗ ਪਏ ਓ ਤੇ ਇਸ ਗੱਲ ਦੀ ਤੁਹਾਨੂੰ ਵੀ ਕੁਝ ਸ਼ਰਮ ਆਉਣ ਲੱਗ ਪਈ ਏ।

ਲੰਬਰਦਾਰ:-ਮੈਨੂੰ ਵੀ ਤਾਂ ਏਹਾ ਗੱਲ ਜਾਪਦੀ ਏ। ਜਦ ਤੁਸੀਂ ਇੱਕ ਗੱਲ ਚੰਗੀ ਤਰ੍ਹਾਂ ਦੱਸ ਦੇਂਦੇ ਓ, ਅਸੀ ਓਸ ਨੂੰ ਸੋਚਣ ਲੱਗ ਪੈਂਦੇ ਆਂ, ਭਾਵੇਂ ਅਸੀ ਕਰੀਏ ਕੁਝ ਨ। ਅਸੀ ਆਪ ਵੀ ਬਹਿ ਕੇ ਇਸ ਤੇ ਵਿਚਾਰ ਕਰਦੇ ਹਾਂ ਤੇ ਇਹ ਸਾਡੇ ਦਿਲ ਵਿੱਚ ਖੁਭ ਜਾਂਦੀ ਏ, ਪਰ ਇਸ ਗੱਲ ਵਿੱਚ ਤਾਂ ਸਾਨੂੰ ਮੰਨਣਾ ਪੈਂਦਾ ਏ ਜੋ ਅਸੀਂ ਸਾਰੇ ਭੁੱਲੇ ਹੋਏ ਹਾਂ ਤੇ ਮੇਰਾ ਖਿਆਲ ਏ ਤੁਸੀਂ ਵੇਖੋਗੇ ਜੋ ਸਹਿਜੇ ਸਹਿਜੇ ਸਭ ਕੁਝ ਸੋਰਦਾ ਜਾਏਗਾ।

ਸੁਕਰਾਤ:-ਹਾਂ, ਪਰ ਸੱਚ ਮੁੱਚ ਅਸੀ ਬੱਚਿਆਂ ਨੂੰ ਈ ਇਹ ਨਵਾਂ ਸਬਕ ਮੁੱਢ ਤੋਂ ਚੰਗੀ ਤਰ੍ਹਾਂ ਸਿਖਾ ਸਕਦੇ। ਹਾਂ