ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/291

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੯ )

ਏਹੀ ਆਖਦਾ ਏ, ਤੁਹਾਡੇ ਪਿੰਡ ਆਉਣਾ ਡਾਢਾ ਔਖਾ ਤੇ ਦੁਖਦਾਈ ਏ।

ਸੁਕਰਾਤ:-ਤਾਂ ਤੇ ਤੁਸੀ ਵੱਡੇ ਭਾਗਾਂ ਵਾਲੇ ਹੋਵੋਗੇ ਜੋ ਮੇਮ ਏਥੇ ਵਰ੍ਹੇ ਵਿੱਚ ਇੱਕ ਫੇਰਾ ਵੀ ਪਾ ਜਾਏ?

ਜ਼ਿਮੀਂਦਾਰ:-ਸੌ ਵਿਸਵਾ।

ਸੁਕਰਾਤ:-ਤੇ ਜੇ ਕੋਈ ਵੇਖ ਭਾਲ ਕਰਨ ਵਾਲਾਂ ਤੇ ਕੁੜੀਆਂ ਦਾ ਇਮਤਿਹਾਨ ਲੈਣ ਵਾਲਾ ਨ ਆਵੇ ਤਾਂ ਫੇਰ ਤੁਹਾਡਾ ਕੁੜੀਆਂ ਦਾ ਸਕੂਲ ਬੜਾ ਫੈਦਾ ਪੁਚਾਏਗਾ।

ਜਿਮੀਦਾਰ:-ਸੁਕਰਾਤ ਜੀ! ਐਨੀ ਗੱਲ ਤਾਂ ਅਸੀ ਵੀ ਜਾਣਦੇ ਹਾਂ ਕਿ ਜੇ ਸਕੂਲ ਦੀ ਚੰਗੀ ਤਰ੍ਹਾਂ ਵੇਖ ਭਾਲ ਨ ਹੋਈ ਤਾਂ ਜਰੂਰ ਕੁਝ ਫੈਦਾ ਨਹੀਂ ਹੋਣਾ।

ਮਲੂਮ ਹੁੰਦਾ ਸੀ ਜੋ ਸੁਕਰਾਤ ਨੇ ਅਜੇ ਇਹ ਗੱਲ ਵੀ ਨਹੀਂ ਮੁਕਾਈ ਤੇ ਜਰਾ ਕੁ ਚੁੱਪ ਕਰ ਕੇ ਝੱਟ ਫੇਰ ਗੱਲਾਂ ਕਰਨ ਲੱਗ ਪਿਆ।

ਸੁਕਰਾਤ:-ਤੁਸੀ ਆਪਣੀਆਂ ਜਨਾਨੀਆਂ ਦੀ ਬਹੁਤ ਇਜ਼ਤ ਤੇ ਕਦਰ ਤਾਂ ਨਹੀਂ ਕਰਦੇ ਹੋਵੋਗੇ? ਜਦ ਤੁਸੀਂ ਘੋੜੇ ਤੇ ਚੜ੍ਹਕੇ ਰਾਹੋ ਰਾਹ ਲਗੇ ਆਉਂਦੇ ਓ ਤਾਂ ਜਨਾਨੀ ਨੂੰ ਅੱਗੇ ਵੇਖਕੇ ਝੱਟ ਆਖਦੇ ਓ, 'ਬੁਢੀਏ! ਲਾਂਭੇ ਹੋ।'