ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/290

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੮ )

ਸੁਕਰਾਤ:-ਇਹ ਗੱਲ ਤੁਸੀ ਤਾਂ ਠੀਕ ਆਖੀ ਜੇ, ਪਰਦਾ ਤਾਂ ਜ਼ਿਮੀਂਦਾਰ ਲਈ ਇੱਕ ਬੜਾ ਡਾਢਾ ਭੈੜਾ ਅਟਕਾ ਏ। ਤਾਂ ਫੇਰ ਕਈਆਂ ਪਿੰਡਾਂ ਵਿੱਚ ਦੋਂਹ ਸਕੂਲਾਂ ਦੀ ਲੋੜ ਪਏਗੀ, ਇੱਕ ਪਰਦੇ ਕਰਨ ਵਾਲੀਆਂ ਕੁੜੀਆਂ ਲਈ ਤੇ ਦੂਜਾ ਨ ਕਰਨ ਵਾਲੀਆਂ ਲਈ।

ਜ਼ਿਮੀਂਦਾਰ:-ਹਾਂ ਠੀਕ ਏ ਜੀ।

ਸੁਕਰਾਤ:-ਤੇ ਨਾਲੇ ਤੁਹਾਨੂੰ ਵਧੇਰਾ ਟਿਕਸ ਵੀ ਦੇਣਾ ਪਏ। ਫੇਰ ਤਾਂ ਕੁੜੀਆਂ ਦੇ ਵੱਖਰੇ ਵੱਖਰੇ ਸਕੂਲ ਖੋਲ੍ਹਣ ਦਾ ਖਿਆਲ ਈ ਕੀ ਕਰਨਾ ਹੋਇਆ! ਜਿਸ ਪਿੰਡ ਜਾਣਾ ਨਹੀਂ ਓਸਦਾ ਰਾਹ ਕੀ ਪੁੱਛਣਾ ਹੋਇਆ?

ਜ਼ਿਮੀਂਦਾਰ:-ਗੱਲ ਤਾਂ ਏਹਾ ਜਾਪਦੀ ਏ।

ਸੁਕਰਾਤ:-ਜੇ ਤੁਹਾਡਿਆਂ ਪਿੰਡਾਂ ਵਿੱਚ ਸਕੂਲ ਖੁੱਲ੍ਹ ਵੀ ਜਾਣ ਤਾਂ ਉਹਨਾਂ ਦੀ ਦੇਖ ਭਾਲ ਕੌਣ ਕਰੇਗਾ, ਕਿ ਸਭ ਕੰਮ ਕਾਜ ਠੀਕ ਹੋ ਰਿਹਾ ਏ?

ਜ਼ਿਮੀਂਦਾਰ:-ਕੋਈ ਮੇਮ ਈ ਕਰੇਗੀ

ਸੁਕਰਾਤ:-ਤਾਂ ਉਹ ਤੁਹਾਡੇ ਪਿੰਡ-ਜੇਹੜਾ ਰਾਹੋਂ ਇੱਕ ਪਾਸੇ ਵੇ-ਕਿਸ ਤਰ੍ਹਾਂ ਆਵੇਗੀ? ਇੰਸਪਿਕਟਰ ਮੁੰਡਿਆਂ ਦਾ ਸਕੂਲ ਵੇਖਣ ਲਈ ਕਿੰਨੀ ਕੁ ਵਾਰੀ ਆਉਂਦਾ ਏ?

ਜ਼ਿਮੀਂਦਾਰ:-ਅਸੀ ਤੁਹਾਨੂੰ ਦੱਸ ਦੇਈਏ, ਓਹ ਤਿੰਨੀ ਮਹੀਨੀ ਆਉਂਦਾ ਜੇ, ਤੇ ਜਦ ਆਉਂਦਾ ਏ