ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/289

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੭ )

ਓ ਜੋ ਪਿੰਡ ਪਿੰਡ ਕੁੜੀਆਂ ਦਾ ਵੀ ਸਕੂਲ ਹੋਵੇ ਤੇ ਨਾਲੇ ਆਪਣੇ ਟਿਕਸ ਘਟਾਣੇ ਚਾਹੁੰਦੇ ਓ। ਕੀ ਫੇਰ ਇਹ ਵੀ ਕੋਈ ਐਡੀ ਅਕਲ ਦੀ ਗੱਲ ਏ?

ਜ਼ਿਮੀਂਦਾਰ:-ਜੀ ਕੀ ਦੱਸੀਏ?

ਸੁਕਰਾਤ:-ਤੇ ਫੇਰ ਤੁਹਾਡੇ ਵਿੱਚੋਂ ਕਈ ਪਰਦਾ ਵੀ ਕਰਦੇ ਹੋਨਗੇ?

ਜ਼ਿਮੀਂਦਾਰ:-ਆਹੋ ਜੀ, ਕਈ ਕਰਦੇ ਨੇ, ਪਰ ਅਸੀ ਤੁਹਾਨੂੰ ਖੁਸ਼ੀ ਨਾਲ ਦੱਸ ਦੇਈਏ ਜੋ ਅਸੀ ਨਹੀਂ ਜੇ ਕਰਦੇ।

ਸੁਕਰਾਤ:-ਤਾਂ ਤੁਹਾਡੀਆਂ ਕਈ ਕੁੜੀਆਂ ਪਰਦਾ ਕਰਨਗੀਆਂ ਤੇ ਜੇਹੜੀਆਂ ਪਰਦਾ ਨਹੀਂ ਕਰਦੀਆਂ ਓਹਨਾਂ ਦੀ ਵੇਖਾ ਵੇਖੀ ਓਹ ਵੀ ਪਰਦਾ ਕਰਨ ਸਿੱਖ ਜਾਣਗੀਆਂ।

ਜ਼ਿਮੀਂਦਾਰ:-ਕਦੀ ਨਹੀਂ, ਰੱਬ ਨ ਕਰਾਏ, ਜੋ ਓਹ ਸਕੂਲੇ ਜਾਕੇ ਪਰਦਾ ਕਰਨਾ ਸਿੱਖ ਜਾਣ, ਸਾਡੀ ਤਾਂ ਮਰਜ਼ੀ ਓਹਨਾਂ ਨੂੰ ਸਕੂਲੇ ਭੇਜਣ ਦੀ ਉੱਕਾ ਈ ਨਹੀਂ। ਪਿੰਡਾਂ ਵਿੱਚ ਪਰਦਾ ਕਿਸ ਤਰ੍ਹਾਂ ਹੋ ਸੱਕਦਾ ਏ, ਜਿੱਥੇ ਜ਼ਨਾਨੀਆਂ ਨੂੰ ਐਨਾ ਕੰਮ ਕਰਨਾ ਪੈਂਦਾ ਏ, ਤੇ ਜੇਹੜੇ ਪਰਦਾ ਕਰਦੇ ਨੇ ਵਰ੍ਹੇ ਦੇ ਵਰ੍ਹੇ ਗਰੀਬ ਹੁੰਦੇ ਜਾਂਦੇ ਨੇ ਤੇ ਓਹਨਾਂ ਦੇ ਟੱਬਰ ਵੀ ਰੋਗੀ ਹੋ ਹੋ ਕੇ ਮਰੀ ਜਾਂਦੇ ਨੇ।