ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/288

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੬ )

ਜ਼ਿਮੀਦਾਰ:-ਠੀਕ ਏ ਜੀ, ਸਾਨੂੰ ਬੜੇ ਟਿਕਸ ਭਰਨੇ ਪੈਂਦੇ ਨੇ।

ਸੁਕਰਾਤ:-ਜੇ ਤੁਸੀ ਕੁੜੀਆਂ ਲਈ ਸਕੂਲ ਬਨਾਣੇ ਚਾਹੁੰਦੇ ਓ ਤਾਂ ਸਰਕਾਰ ਨੂੰ ਓਹਨਾਂ ਲਈ ਅਮਾਰਤਾ ਦੀ ਤੇ ਉਸਤਾਦਾਂ ਦੀ ਲੋੜ ਪਏਗੀ, ਜਾਂ ਕੀ ਮੁੜ ਤੁਸੀ ਆਪਣਾ ਦਾਰਾ ਈ ਉਹਨਾਂ ਨੂੰ ਮੰਗਵਾਂ ਦੇ ਦਿਓਗੇ?

ਜ਼ਿਮੀਦਾਰ:-ਰੱਬ ਨ ਕਰਾਏ, ਅਸੀਂ ਹੁਣੇ ਈ ਮਸਾਂ ਮਸਾਂ ਮੁੰਡਿਆਂ ਦੇ ਸਕੂਲ ਤੋਂ ਛੁਡਾਇਆ ਏ। ਪੰਜ ਵਰ੍ਹੇ ਹੋਏ ਨੇ, ਜੋ ਓਹਨਾਂ ਸਾਡੇ ਪਾਸੋਂ ਮੁੰਡਿਆਂ ਦੇ ਸਕੂਲ ਲਈ ਮੰਗਵਾਂ ਲਿਆ ਸੀ ਤੇ ਆਖਦੇ ਸਨ ਜੋ ਅਸੀ ਵਰ੍ਹੇ ਦੇ ਵਿੱਚ ਵਿੱਚ ਈ ਆਪਣੀ ਥਾਂ ਬਣਾ ਲਵਾਂਗੇ ਤੇ ਦਾਰਾ ਤੁਹਾਨੂੰ ਵਾਪਸ ਦਿੱਤਾ ਜਾਏਗਾ। ਵੇਖੋ ਓਹਨਾਂ ਹੁਣ ਆਪਣੀ ਨਵੀਂ ਥਾਂ ਬਣਾਈ ਜੇ ਤੇ ਸਾਨੂੰ ਆਪਣੇ ਦਾਰੇ ਗਿਆ ਹਫਤਾ ਹੋਇਆ ਜੇ। ਅਸੀ ਹੁਣ ਛੇਤੀ ਨਾਲ ਮਾਂਗਵਾਂ ਨਹੀਂ ਦੇਣ ਲੱਗੇ, ਤੇ ਕੁੜੀਆਂ ਦੇ ਸਕੂਲ ਲਈ ਤਾਂ ਨਹੀਂ ਦੇਣ ਲੱਗੇ।

ਸੁਕਰਾਤ:-ਐਥੇ ਆਓ ਖਾਂ, ਸਕੂਲਾਂ ਤੇ ਰੁਪਿਆਂ ਦੀਆਂ ਟੰਗਸਾਲਾਂ ਲੱਗਦੀਆਂ ਨੇ ਤੇ ਏਸੇ ਤਰ੍ਹਾਂ ਉਸਤਾਦਾਂ ਤੇ। ਏਸ ਜ਼ਿਲੇ ਵਿੱਚ ਕੋਈ ਚੌਦਾਂ ਕੁ ਸੌਂ ਸਕੂਲ ਏ ਤੇ ਅਜੇ ਤੀਕ ਮਸਾਂ ਕੋਈ ਦੋ ਕੁ ਸੌ ਸਕੂਲ ਦੀ ਅਮਾਰਤ ਤਿਆਰ ਹੋਈ ਏ। ਹੁਣ ਤੁਸੀਂ ਚਾਹੁੰਦੇ