ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/287

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੫ )

ਜ਼ਿਮੀਂਦਾਰ:-ਨਹੀਂ ਜੀ ਸ਼ਹਿਰਾਂ ਦੀਆਂ ਜਨਾਨੀਆਂ ਕਦੀ ਏਹਨਾਂ ਓਪਰਿਆਂ ਪਿੰਡਾਂ ਵਿੱਚ ਆਉਂਦੀਆਂ ਨੇ? ਜੇ ਕਦੀ ਓਹ ਆ ਵੀ ਜਾਣ, ਨ ਓਹ ਸਾਡੀ ਤੇ ਨ ਅਸੀ ਓਹਨਾਂ ਦੀ ਗੱਲ ਕਥ ਸਮਝਾਂਗੇ । ਓਹ ਕਿਸੇ ਦਾ ਫੈਦਾ ਵੀ ਨਹੀਂ ਕਰਨ, ਲੱਗੀਆਂ ਤੇ ਨਾਲੇ ਰਹਿਣਗੀਆਂ ਕਿੱਥੇ?

ਸੁਕਰਾਤ:-ਇਸ ਤੋਂ ਤਾਂ ਇਹ ਪਤਾ ਲੱਗਦਾ ਏ ਜੋ ਤੁਹਾਨੂੰ ਕੁੜੀਆਂ ਦੇ ਸਕੂਲ ਲਈ ਕੋਈ ਉਸਤਾਦਨੀ ਕਦੀ ਲੱਭਣੀ ਈ ਨਹੀਂ, ਜੇਡਾ ਚਿਰ ਤੁਹਾਡੀਆਂ ਆਪਣੀਆਂ ਜ਼ਨਾਨੀਆਂ ਕੁਝ ਲਿਖਣਾ ਪੜ੍ਹਨਾ ਨੇ ਸਿੱਖਣ?

ਜ਼ਿਮੀਂਦਾਰ:-ਗੱਲ ਤਾਂ ਏਹੋ ਜਾਪਦੀ ਏ।

ਸੁਕਰਾਤ:-ਜੇਡਾ ਚਿਰ ਤੁਸੀ ਆਪਣੀਆਂ ਕੁੜੀਆਂ ਨੂੰ ਮੁੰਡਿਆਂ ਦੇ ਸਕੂਲ ਨ ਘੱਲੋਗੇ, ਤੁਹਾਡੇ ਪਿੰਡ ਦੀ ਕੋਈ ਜ਼ਨਾਨੀ ਵੀ ਕਦੀ ਲਿਖਣ ਪੜ੍ਹਨ ਨਹੀਂ ਸਿੱਖਣ ਲੱਗੀ।

ਜ਼ਿਮੀਂਦਾਰ:-ਸਕਰਾਤ ਜੀ, ਇਹ ਗੱਲ ਤਾਂ ਬਹੁਤ ਸਾਰੀ ਏਸੇ ਤਰ੍ਹਾਂ ਈ ਜਾਪਦੀ ਏ।

ਸੁਕਰਾਤ:-ਇੱਕ ਹੋਰ ਗੱਲ, ਕੁਝ ਦਿਨ ਹੋਏ ਨੇ ਤੁਸੀ ਮੈਨੂੰ ਆਖਿਆ ਸੀ ਜੋ ਸਾਨੂੰ ਅੱਗੇ ਈ ਬੜੇ ਟਿਕਸ ਦੇਣੇ ਪੈਂਦੇ ਨੇ ਤੇ ਏਹਨਾਂ ਨੂੰ ਘੱਟ ਕਰਨਾ ਚਾਹੀਦਾ ਏ।