ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/286

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੪ )

ਸੁਕਰਾਤ:-ਕੁੜੀਆਂ ਨੂੰ ਸਕੂਲੇ ਪੜ੍ਹਾਏਗਾ ਕੌਣ?

ਜ਼ਿਮੀਂਦਾਰ:-ਹੋਰ ਕਿਸ ਪੜ੍ਹਾਣਾ ਏ, ਕੋਈ ਜਨਾਨੀ ਈ ਪੜ੍ਹਾਏਗੀ।

ਸੁਕਰਾਤ:-ਓਹ ਆਵੇਗੀ ਕਿੱਥੋਂ?

ਜ਼ਿਮੀਦਾਰ:-ਸਾਨੂੰ ਕੀ ਪਤਾ, ਡਿਸਟ੍ਰਿਕਟ ਬੋਰਡ ਆਪੇ ਭੇਜੇਗਾ।

ਸੁਕਰਾਤ:-ਡਿਸਟ੍ਰਿਕਟ ਬੋਰਡ ਕਿੱਥੋਂ ਲੱਭੇਗਾ?

ਜ਼ਿਮੀਂਦਾਰ:-ਅਸੀ ਕੀ ਦੱਸੀਏ।

ਸੁਕਰਾਤ:-ਏਸ ਪਿੰਡ ਵਿੱਚ ਕੋਈ ਲਿਖੀ ਪੜ੍ਹੀ ਜਨਾਨੀ ਹੈ?

ਜ਼ਿਮੀਂਦਾਰ:-ਏਥੇ ਕਿੱਥੇ।

ਸੁਕਰਾਤ:-ਕਿਸੇ ਨਾਲ ਦੇ ਪਿੰਡ।

ਜ਼ਿਮੀਂਦਾਰ:-ਨਹੀਂ।

ਸੁਕਰਾਤ:-ਬਾਹਰਾਂ ਕੋਹਾਂ ਦੇ ਵਿੱਚ ਵਿੱਚ ਕਿਸੇ ਪਿੰਡ ਹੀ ਹੈ ਵੇ?

ਜ਼ਿਮੀਂਦਾਰ:-ਸਾਨੂੰ ਤੇ ਕਿਸੇ ਦਾ ਪਤਾ ਨਹੀਂ।

ਲੰਬਰਦਾਰ:-ਜੀ ਸਾਡਿਆਂ ਪਿੰਡਾਂ ਵਿੱਚ ਪੜ੍ਹੀ ਲਿਖੀ ਜਨਾਨੀ ਉੱਕੀ ਕੋਈ ਹੈ ਹੀ ਨਹੀਂ।

ਸੁਕਰਾਤ:-ਤਾਂ ਫੇਰ ਓਹ ਆਵੇਗੀ ਕਿੱਥੋਂ ,ਕਿਸੇ ਸ਼ਹਿਰੋਂ?