ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/285

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੩ )

ਸੁਕਰਾਤ:-ਓਹ ਨਵਾਂ ਕੂੜੇ ਵਾਲਾ ਟੋਇਆਂ, ਜੇਹੜ ਏਸ ਨੇ ਜਦ ਮੈਂ ਪਿਛਲੀ ਵੇਰ ਆਇਆ ਸਾਂ ਪੱਟਣ ਦਾ ਅਕਰਾਰ ਕੀਤਾ ਸੀ।

ਜ਼ਿਮੀਂਦਾਰ:-ਓਹ ਓ, ਸੱਚ ਮੁੱਚ।

ਲੰਬਰਦਾਰ:-ਤੁਹਾਨੂੰ ਸਾਰਿਆਂ ਨੂੰ ਪਤਾ ਈ ਏ, ਜੇਹੜਾ ਮੈਂ ਆਪਣੀ ਪੈਲੀ ਦੀ ਗੱਠੇ ਪੱਟਿਆ ਏ।

ਜ਼ਿਮੀਦਾਰ:-ਓਹੀ ਨਾ, ਜੇਹੜਾ ਰਾਤੀ ਚਮਿਆਰ ਪਏ ਪੱਟਦੇ ਸਨ, ਸੁਕਰਾਤ ਜੀ! ਓਹ ਤਾਂ ਇੱਕ ਕੁ ਹੱਥ ਡੂੰਘਾ ਸੋਹਣਾ ਟੋਇਆ ਏ।

ਸੁਕਰਾਤ:-ਅਮਸੋਸ ਤੁਹਾਡਿਆਂ ਅਕਰਾਰਾਂ ਤੇ ਅਤੇ ਸੱਚ ਬੋਲਣ ਤੇ ( ਉੱਚੀ ਸਾਰੀ ) ਹੱਛਾ ਤੁਸੀ ਇਹ ਤਾਂ ਦੱਸੋ, ਕੀ ਤੁਸੀਂ ਅਜੇ ਆਪਣੀਆਂ ਕੁੜੀਆਂ ਨੂੰ ਸਕੂਲੇ ਭੇਜਿਆ ਏ? ਕਿਉਂ ਜੋ ਪਿਛਲੀ ਵੇਰ ਜਦ ਤੁਸੀ ਮੇਰੇ ਨਾਲ ਗੱਲ ਬਾਤ ਕੀਤੀ ਸੀ ਤਾਂ ਪੱਕਾ ਅਕਰਾਰ ਕੀਤਾ ਸੀ ਜੋ ਅਸੀ ਕੁੜੀਆਂ ਨੂੰ ਸਕੂਲੇ ਭੇਜਾਂਗੇ।

ਜ਼ਿਮੀਂਦਾਰ:-ਸੁਕਰਾਤ ਜੀ, ਅਸੀ ਤਾਂ ਨਹੀਂ ਜੇ ਘੱਲਿਆ। ਸੱਚ ਪੁੱਛੋ ਤਾਂ ਗੱਲ ਇਹਾ ਜੇ ਕਿ ਸਾਡੇ ਭਰਾ ਭਾਈਆਂ ਨੇ ਸਾਨੂੰ ਠਾਕ ਛਡਿਆ ਸੀ ਤੇ ਓਹਨਾਂ ਆਖਿਆ ਸੀ ਜੋ ਕੁੜੀਆਂ ਦਾ ਸਕੂਲ ਪਹਿਲਾਂ ਬਣਵਾਕੇ ਫੇਰ ਘੱਲਾਂਗੇ।