ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/284

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੨ )

ਸੁਕਰਾਤ:-ਤਾਂ ਫੇਰ ਗੋਡੇ ਗਡੇ ਜਾਂ ਹੱਥ ਹੱਥ ਡੂੰਘਾ ਹੋਵੇਗਾ?

ਲੰਬਰਦਾਰ:-ਸੁਕਰਾਤ ਜੀ! ਪੂਰਾ ਹੱਥ ਹੱਥ ਡੂੰਘਾ ਤਾਂ ਹੈ, ਮੈਂ ਸੁਗੰਦ ਖਾਕੇ ਆਖਦਾ ਹਾਂ, 'ਮੈਂ ਕਿੰਨੇ ਘੈਂਟੇ ਆਪਣੀ ਹੱਥੀਂ ਉਸ ਨੂੰ ਪੁਟਦਾ ਰਿਹਾ ਹਾਂ।'

ਸੁਕਰਾਤ:-ਮੈਂ ਮੰਨਦਾ ਹਾਂ ਤੁਸੀ ਪੱਟਿਆ ਏ, ਪਰ ਐਵੇਂ ਸੁਗੰਦਾਂ ਕਿਉਂ ਪਏ ਖਾਂਦੇ ਓ, ਸਹੁੰ ਖਾਣੀ ਬੜਾ ਮਾੜਾ ਕੰਮ ਏ। ਏਨੇ ਨੂੰ ਕਈ ਪਿੰਡ ਵਾਲੇ ਵੀ ਆ ਗਏ ਤੇ ਕੀ ਵੇਖਦੇ ਨੇ ਜੋ ਲੰਬਰਦਾਰ ਬੜਾ ਘਾਬਰਿਆ ਹੋਇਆ ਏ ਤੇ ਸੁਕਰਾਤ ਰਤੀ ਭਖਿਆ ਤੇ ਖਿਝਿਆ ਹੋਇਆ ਏ।

ਜ਼ਿਮੀਂਦਾਰ:-ਲੰਬਰਦਾਰ ਜੀ! ਅੱਜ ਕੀ ਗੱਲ ਏ? ਕੀ ਅੱਜ ਹਕੀਮ ਹੋਰਾਂ ਦੇ ਫੇਰ ਢਾਏ ਚੜ੍ਹ ਓ? ਇਹ ਅੱਜ ਕੋਈ ਪਹਿਲੀ ਵੇਰ ਤਾਂ ਨਹੀਂ?

ਲੰਬਰਦਾਰ:-ਭਰਾਵੋ ਚੁੱਪ ਕਰੋ।

ਸੁਕਰਾਤ:-ਲੰਬਰਦਾਰ ਜੀ! ਚੁਪ ਕਿਉਂ ਕਰਨ? ਜ਼ਿਮੀਂਦਾਰੋ ਰਾਮ ਰਾਮ। ਲੰਬਰਦਾਰ ਮੈਨੂੰ ਦੱਸਦਾ ਪਿਆ। ਏ ਜੋ ਓਸ ਨੇ ਆਪਣਾ ਸੋਹਣਾ ਟੋਆ ਕਿਸ ਤਰ੍ਹਾਂ ਪੱਟਿਆ ਏ।

ਜ਼ਿਮੀਂਦਾਰ:-ਹਕੀਮ ਜੀ! ਟੋਆ ਕਿਹਾ?