ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/283

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੧ )

ਥੱਕੇ ਹੋਏ ਓ, ਜਦ ਕੋਈ ਕੰਮ ਕਰਨ ਵਾਲਾ ਹੋਵੇ ।

ਸੁਕਰਾਤ:-ਪਰ ਤੁਹਾਨੂੰ ਝੱਟ ਪਟ ਫਿਕਰ ਕਿਉਂ ਪੈ ਗਿਆ ਏ?

ਲੰਬਰਦਾਰ:-ਮੈਨੂੰ ਤਾਂ ਪਤਾ ਨਹੀਂ, ਤੁਸੀਂ ਜਾਣਦੇ ਈ ਓ, ਮੇਰਾ ਖਿਆਲ ਸੀ ਜੋ ਤੁਸੀ ਬਹਿਕੇ ਝੱਟ ਸਾਹ ਲੈ ਲਓਗੇ।

ਸੁਕਰਾਤ:-ਲੰਬਰਦਾਰ ਜੀ। ਐਧਰ ਵੇਖੋ, ਤੁਸੀ ਸਿੱਧਾ ਮੇਰੀਆਂ ਅੱਖਾਂ ਵੱਲ ਵੇਖੋ ਤੇ ਸੱਚ ਸੱਚ ਦੱਸੋ ਕਿ ਛੇ ਫੁੱਟ ਡੂੰਘਾ ਟੋਇਆ ਤਿਆਰ ਜੇ?

ਲੰਬਰਦਾਰ:-ਹੱਛਾ ਤੁਸੀ ਹੁਣ ਐਨੀ ਖਿੱਚ ਕਰਕੇ ਜੋ ਪੱਛਦੇ ਓ, ਟੋਆ ਪੂਰਾ ਛੇ ਫੁੱਟ ਡੂੰਘਾ ਤਾਂ ਨਹੀਂ ਹੋਣਾ, ਸ਼ੈਦ ਪੂਰੇ ਪੰਜ ਵੀ ਨਾ ਹੋਵੇ, ਪਰ ਪੰਜ ਕੁ ਫੁਟ ਤਾਂ ਹੋਵੇਗਾ; ਸੁਕਰਾਤ ਜੀ! ਹਾਂ ਪੰਜ ਤਾਂ ਹੈ।

ਸੁਕਰਾਤ:-ਚੱਲੋ ਚੱਲਕੇ ਓਸਨੂੰ ਮਿਣੀਏਂ ਤਾਂ ਸਹੀ।

ਲੰਬਰਦਾਰ:-ਸੁਕਰਾਤ ਜੀ! ਐਵੇਂ ਕਿਉਂ ਸਿਰਦਰਦੀ ਕਰਦੇ ਓ, ਓਹ ਏਥੋਂ ਕੁਝ ਦੁਰੇਡਾ ਏ।

ਸੁਕਰਾਤ:-ਹੱਛਾ ਲੱਕ ਲੱਕ ਡੂੰਘਾ ਤਾਂ ਹੋਵੇਗਾ?

ਲੰਬਰਦਾਰ:-ਸ਼ੈਤ, ਅਜੇ ਕਿਥੋਂ ਲੱਕ ਲੱਕ ਡੂੰਘਾ ਹੌਣਾ ਏਂ।