ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/282

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬o )

ਖਪਾਂਦੇ ਓ, ਕਿਸੇ ਵੇਲੇ ਵੇਖ ਲੈਣਾ।

ਸੁਕਰਾਤ:-ਲੰਬਰਦਾਰ ਜੀ! ਹੁਣੇ ਈ ਵੇਖ ਲਈਏ, ਏਹਾ ਵੇਲਾ ਚੰਗਾ ਏ । (ਇੱਕ ਪਾਸਿਓ) ਮੈਂ ਸ਼ਰਤ ਲਾਉਂਦਾ ਹਾਂ ਜੇ ਕਦੀ ਓਹ ਤਿੰਨਾਂ ਫੋਟਾਂ ਤੋਂ ਵੱਧ ਡੂੰਘਾ ਹੋਵੇ। (ਉੱਚੀ ਸਾਰੀ) ਚੱਲੋ ਹੁਣੇ ਈ ਚੱਲੀਏ ਤੇ ਵੇਖ ਆਵੀਏ। ਮੈਨੂੰ ਕੰਮ ਚੰਗਾ ਤੇ ਸੱਚੇ ਦਿਲ ਨਾਲ ਕੀਤਾ ਹੋਇਆ ਪਿਆਰਾ ਲਗਦਾ ਏ, ਪਰ ਇਹਾ ਜਿਹਾ ਕੰਮ ਘੱਟ ਹੁੰਦਾ ਏ ਪਰ ਹੁੰਦਾ ਬੜਾ ਖੁਸ਼ ਕਰਨ ਵਾਲਾ ਏ! ਚੱਲੋ, ਵੇਖ ਆਵੀਏ, ਓਹ ਏਸ ਗਲੀਓਂ ਹੇਠ ਈ ਹੋਣਾ ਏ?

ਲੰਬਰਦਾਰ:-ਨਹੀਂ-ਹਾਂ-ਨਹੀਂ, ਹੱਛਾ ਤੁਸੀਂ ਓਥੇ ਏਸ ਰਾਹ ਜਾ ਸਕਦੇ ਓ, ਪਰ ਸੁਕਰਾਤ ਜੀ! ਤੁਹਾਨੂੰ ਕਾਹਲ ਕਾਹਦੀ ਪਈ ਏ, ਤੁਸੀ ਦੂਰੋ ਟੁਰਕੇ ਆਏ ਓ, ਏਸ ਗਰਮੀ ਵਿੱਚ ਬਹਿਕੇ ਜ਼ਰਾ ਸਾਹ ਤਾਂ ਲੈ ਲਓ।

ਸੁਕਰਾਤ:-ਲੰਬਰਦਾਰ ਜੀ! ਤੁਸੀਂ ਮੈਨੂੰ ਕਦੀ ਥੱਕਿਆ ਹੋਇਆ ਵੇਖਿਆ ਜੇ?

ਲੰਬਰਦਾਰ:-ਮੈਂ ਸਚ ਮੁਚ ਆਖ ਤਾਂ ਨਹੀਂ ਸਕਦਾ ਕਿ ਮੈਂ ਤੁਹਾਨੂੰ ਕਦੀ ਵੇਖਿਆ ਹੋਵੇ, ਪਰ ਤੁਸੀਂ ਕਦੀ ਇਹ ਗੱਲ ਮੰਨੀ ਨਹੀਂ, ਜਾਂ ਕਦੀ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਸ ਤੋਂ ਪਤਾ ਲੱਗੇ ਕਿ ਤੁਸੀਂ