ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/281

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੯ )

ਓਹ ਮੇਰੇ ਨਾਲ ਇਸ ਤਰਾਂ ਪੋਲੀਆਂ ਪੋਲੀਆਂ ਗੱਲਾਂ ਕਰਦਾ ਏ ਜਿਸ ਤਰ੍ਹਾਂ ਉਸਦੇ ਮੂੰਹ ਵਿੱਚ ਮੱਖਣ ਵੀ ਨਹੀਂ ਪੰਘਰਨ ਲੱਗਾ, ਤੇ ਕਰਦਾ ਕੁਰਦਾ ਕੁਝ ਨਹੀਂ। ਬਾਕੀ ਦੇ ਸਾਰੇ ਪਿੰਡ ਵਾਲੇ ਉਸਦੇ ਮਗਰ ਲੱਗਦੇ ਨੇ।' ਮੈਂ ਤਾਂ ਉਸ ਤੋਂ ਡਾਢਾ ਅੱਕਿਆਂ ਹਾਂ।' ਜਦ ਸੁਕਰਾਤ ਏਸ ਤਰ੍ਹਾਂ ਗੱਲਾਂ ਕਰਦਾ ਕਰਦਾ ਦਾਰੇ ਪੁੱਜਾ ਤਾਂ ਅੱਗੋਂ ਲੰਬਰਦਾਰ ਉੱਠਕੇ ਰਾਮ ਰਾਮ ਕੀਤੀ ਤੇ ਆਖਣ ਲੱਗਾ ਸਾਡੇ ਬੜੇ ਚੰਗੇ ਭਾਗ ਨੇ, ਜੋ ਤੁਸੀਂ ਮੁੜ ਸਾਡੇ ਪਿੰਡ ਚਰਨ ਪਾਏ ਨੇ।'

ਸੁਕਰਾਤ:-ਲੰਬਰਦਾਰ ਜੀ! ਰਾਮ ਰਾਮ। (ਇੱਕ ਪਾਸਿਓਂ) ਹਾਂ ਮੈਂ ਜਰਾ ਮਾਸਾ ਖੁਸ਼ ਹਾਂ, ਪੁਰਾਣੇ ਧੋਖੇ ਬਾਜ਼ੋ, ( ਉੱਚੀ ਸਾਰੀ ) ਜੋ ਕੁਝ ਪਿਛਲੀ ਵੇਰ ਮੈਂ ਤੁਹਾਨੂੰ ਆਖਿਆ ਸੀ ਓਹ ਸਭ ਕੁਝ ਕਰ ਲਿਆ ਜੇ?

ਲੰਬਰਦਾਰ:-ਹਾਂ ਜੀ।

ਸੁਕਰਾਤ:-(ਇੱਕ ਪਾਸਿਓਂ) ਫੇਰ ਓਹੀ ਗੱਲ ਕਰਦਾ ਏ ( ਉੱਚੀ ਸਾਰੀ ) ਸ਼ਵਾਸ਼ੇ ਭਾਈ! ਮੈਂ ਸੁਣਕੇ ਬੜਾ ਰਾਜੀ ਹੋਇਆ ਹਾਂ। ਤਾਂ ਫੇਰ ਛੇ ਫੁੱਟ ਡੂੰਘਾ ਟੋਇਆ ਤਾਂ ਤਿਆਰ ਹੋਵੇਗਾ।

ਲੰਬਰਦਾਰ:-ਜੀ ਬਿਲਕੁਲ।

ਸੁਕਰਾਤ:-ਚੱਲੋ, ਉਸਨੂੰ ਚੱਲਕੇ ਵੇਖੀਏ ਤਾਂ ਸਹੀ।

ਲੰਬਰਦਾਰ:-ਸੁਕਰਾਤ ਜੀ! ਐਵੇਂ ਕਿਉਂ ਸਿਰ