ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/280

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੮ )

ਹਾਂ ਜੀ ਤੇ ਮੁੰਡਿਆਂ ਕੁੜੀਆਂ


ਦਾ ਰਲਕੇ ਪੜ੍ਹਨਾ

ਸੁਕਰਾਤ ਪਿੰਡ ਆਇਆ ਤੇ ਨਵੇਂ ਸਕੂਲ ਦੇ ਕੋਲੋਂ ਲੰਘਿਆ। ਅੰਦਰ ਝਾਤੀ ਮਾਰਕੇ ਕੀ ਵੇਖਦਾ ਏ ਜੋ ਵੱਡੇ ਕਮਰੇ ਵਿੱਚ ਨਿਰੇ ਮੁੰਡੇ ਈ ਬੈਠੇ ਹੋਏ ਨੇ। ਦਾਰੇ ਤੇ ਸਕੂਲ ਦੇ ਵਿਚਕਾਰ ਉਸ ਨੂੰ ਨਵਾਂ ਨਵਾਂ ਦਸਾਂ ਦਸਾਂ ਵਰ੍ਹਿਆਂ ਦੀਆਂ ਕਿੰਨੀਆਂ ਸਾਰੀਆਂ ਨਿੱਕੀਆਂ ਨਿੱਕੀਆਂ ਕੁੜੀਆਂ ਡਿੱਠੀਆਂ, ਜੇਹੜੀਆਂ ਗੰਦ ਵਿੱਚ ਥਾਪੀਆਂ ਥੱਪਣ ਥੱਪਣ ਖੇਡਦੀਆਂ ਸਨ। ਓਹ ਕੋਈ ਐਡੀਆਂ ਸਾਫ ਸੁਥਰੀਆਂ ਵੀ ਨਹੀਂ ਸਨ। ਸੁਕਰਾਤ ਨੂੰ ਓਥੇ ਕੋਈ ਬੰਦਾ ਨ ਦਿੱਸਿਆ ਤੇ ਆਪਣੇ ਮੂੰਹ ਵਿੱਚ ਈ ਗੁਣ ਗੁਣ ਕਰਦਾ ਟੁਰੀ ਗਿਆ, 'ਅੱਜ ਤਾਂ ਮੈਂ ਆਪਣਿਆਂ ਯਾਰਾਂ ਨੂੰ ਸਿਰੋਂ ਫੜਿਆ ਏ, ਪਤਾ ਨਹੀਂ ਜੋ ਅਕਰਾਰ ਓਹ ਮੇਰੇ ਨਾਲ ਕਰਦੇ ਨੇ ਉਹ ਕਦ ਪੂਰਾ ਕਰਨਗੇ। ਓਹ ਮੁੜ ਮੁੜ ਸੁਗੰਦਾਂ ਕਿਉਂ ਖਾਂਦੇ ਨੇ ਜੋ ਅਸੀਂ ਆਪਣੀਆਂ ਕੁੜੀਆਂ ਨੂੰ ਸਕੂਲੇ ਘੱਲਾਂਗੇ, ਤੇ ਅਜੇ ਤੀਕ ਇੱਕ ਕੁੜੀ ਵੀ ਸਕੂਲੇ ਨਹੀਂ ਗਈ। ਓਹਨਾਂ ਹਾਂ ਜੀ ਹਾਂ ਜੀ ਕਰ ਕਰਕੇ ਮੇਰਾ ਦਿਲ ਢਾ ਸੁੱਟਣਾ ਏ ਤੇ ਕਰਨਾ ਕਰਾਨਾ ਕੁਝ ਨਹੀਂ। ਹਾਂ ਜੀ ਦਾ ਬੱਚਾ, ਜਦ ਮੈਂ ਪਿਛਲੀ, ਵੇਰ ਲੰਬਰਦਾਰ ਨੂੰ ਮਿਲਿਆ ਸੀ ਤਾਂ ਉਹ ਆਖਦਾ ਸੀ 'ਹਾਂ ਜੀ ਭੇਜਾਂਗਾ।'