ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/277

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੬ )

ਸੁਕਰਾਤ:-(ਹੌਲੀ ਜਿਹੇ ਜਾਣ ਬੁੱਝਕੇ ) ਕਿੰਨਿਆਂ ਚਿਰਾਂ ਤੋਂ ਮੈਂ ਜੋ ਤੁਹਾਡੀਆਂ ਵਾਦੀਆਂ ਵੇਖ ਰਿਹਾ ਹਾਂ ਤੇ ਜੋ ਕੁਝ ਮੈਂ ਵੇਖਿਆ ਏ ਉਸਦੇ ਹਸਾਬ ਤੁਹਾਡਾ ਕੰਮ.........

ਜ਼ਿਮੀਂਦਾਰ:-(ਕਾਹਲੇ ਪੈਕੇ) ਸੁਕਰਾਤ ਜੀ, ਕੀ ਕੰਮ ਏ ਸਾਡਾ?

ਸੁਕਰਾਤ:-ਹੱਕਾ ਛਿੱਕਣਾ।

ਜਦ ਸਾਰੇ ਜ਼ਿਮੀਂਦਾਰ ਆਪਣੇ ਸੰਗੀ ਨੂੰ ਵਖਤ ਪੈਣ ਤੇ ਪੋਲੇ ਪੋਲੇ ਮੂੰਹ ਹੱਸ ਚੁਕੇ ਤਾਂ ਸੁਕਰਾਤ ਮਲਕੜੇ ਦੀ ਆਖਣ ਲੱਗਾ, 'ਭਾਈ ਮੈਂ ਤੁਹਾਥੋਂ ਇੱਕ ਗੱਲ ਪੁੱਛਦਾ ਆਂ, ਤੁਸੀ ਦੱਸੋ ਉਹ ਕੇਹੜਾ ਸੰਦ ਏ ਜਿਸਦੇ ਵਾਧੇ ਤੇ ਸੁਆਰਨ ਲਈ ਤੁਸਾਂ ਤੇ ਤੁਹਾਡੇ ਵੱਡਿਆਂ ਵਡੇਰਿਆਂ ਨੇ ਆਪਣਾ ਸਭ ਤੋਂ ਵੱਧ ਵਕਤ ਲਾਇਆ ਤੇ ਸਿਰ ਖਪਾਈ ਕੀਤੀ ਏ, ਅਤੇ ਜਿਸ ਨੂੰ ਪੂਰਾ ਕਰਨ ਲਈ ਸਭ ਤੋਂ ਵਧ ਵਧਕੇ ਤਰਾਂ ਤਰਾਂ ਦਾ ਮਸਾਲਾ ਤੇ ਸਭ ਤੋਂ ਵੱਧ ਕਾਰੀਗਰੀ ਵਰਤੀ ਗਈ ਏ?

ਜ਼ਿਮੀਂਦਾਰ:-ਹਲ।

ਸੁਕਰਾਤ:-ਕਦੀ ਨਹੀਂ।

ਜ਼ਿਮੀਂਦਾਰ:-ਜ਼ਿਮੀਂਦਾਰ ਦੀ ਗੱਡ।

ਸੁਕਰਾਤ:-ਨਹੀਂ।

ਜ਼ਿਮੀਂਦਾਰ:-ਖੂਹ।