ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/276

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੫ )

ਬੜੇ ਗੁੱਸੇ ਹੋਣ ਲੱਗ ਪੈਂਦੇ ਨੇ। ਜਦ ਅੰਦਰ ਵੜੋ ਤਾਂ ਵੜਦਿਆਂ ਈ ਦਬਾ ਦਬ ਜਿਰ੍ਹਾ ਸ਼ੁਰੂ ਹੋ ਜਾਂਦੀ ਏ ਤੇ ਆਦਮੀ ਨੂੰ ਪਤਾ ਈ ਨਹੀਂ ਰਹਿੰਦਾ ਜੋ ਮੈਂ ਕਿੱਥੇ ਹਾਂ।

ਸੁਕਰਾਤ:-ਉਹ ਕੀ ਕੁਝ ਪੁੱਛਦੇ ਨੇ?

ਚੌਧਰੀ:-ਉਹ ਇੱਕੋ ਸਾਹੇ ਪੰਛੀ ਜਾਂਦੇ ਨੇ, ਤੇਰਾ ਨਾਉਂ ਕੀ ਏ? ਤੇਰੇ ਪਿਉ ਦੀ ਉਮਰ ਕਿੰਨੀ ਏ? ਜੀ ਮੇਰਾ ਮਤਲਬ ਏ ਤੇਰੀ ਉਮਰ ਕਿੰਨੀ ਏ? ਤੇਰੇ ਪਿਉ ਦਾ ਕੀ ਨਾਉਂ ਏ? ਤੂੰ ਕੰਮ ਕੀ ਕਰਨਾ ਏਂ, ਤੇ ਏਸ ਤਰ੍ਹਾਂ ਦੀਆਂ ਹੋਰ ਕਈ ਗੱਲਾਂ ਪੱਛਦੇ ਨੇ। ਭਲਾ ਇੱਕ ਜ਼ਿਮੀਂਦਾਰ ਕੋਲੋਂ ਪੁੱਛਣਾ ਜੋ ਤੂੰ ਕੀ ਕੰਮ ਕਰਨਾ ਏਂ? ਕੋਡੀ ਹਸੇ ਦੀ ਗੱਲ ਏ।

ਸੁਕਰਾਤ:-ਸੱਚ ਮੁੱਚ ਇਹ ਤਾਂ ਹਾਸੇ ਵਾਲੀ ਗੱਲ ਏ। ਮੈਂ ਸਮਝਦਾ ਸਾਂ ਇਹ ਤਾਂ ਬਿਨਾ ਪੁੱਛੇ ਸਾਰੇ ਈ ਜਾਣਦੇ ਨੇ।

ਜ਼ਿਮੀਂਦਾਰ:-ਜੀ, ਇਹ ਜ਼ਰੂਰ ਏ।

ਸੁਕਰਾਤ:-ਹੱਛਾ ਸੰਗੀਆ! ਫੇਰ ਤੂੰ ਉਹਨਾਂ ਨੂੰ ਕੀ ਦੱਸਿਆ?

ਚੌਧਰੀ:-ਜ਼ਿਮੀਂਦਾਰੀ, ਤੁਹਾਡੀ ਜਾਚੇ ਹੋਰ ਮੈਂ ਕੀ ਆਖਣਾ ਸੀ?