ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/275

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੪ )

ਬੁਝਾਰਤ

ਸੁਕਰਾਤ ਲੋਢੇ ਵੇਲੇ ਚਿੱਟੀਆਂ ਦਾਹੜੀਆਂ ਵਾਲਿਆਂ ਬਜ਼ੁਰਗਾਂ ਕੋਲ ਬੈਠਾ ਹੋਇਆ ਸੀ। ਇੱਕ ਆਦਮੀ ਆ ਕੇ ਓਹਨਾਂ ਦੇ ਕੋਲ ਬਹਿ ਗਿਆ। ਉਸ ਦਿਆਂ ਪੈਰਾਂ ਤੇ ਕੱਪੜਿਆਂ ਤੇ ਧੂੜ ਪਈ ਸੀ ਤੇ ਪਤਾ ਲਗਦਾ ਸੀ ਜੋ ਕਿਧਰੋਂ ਦੂਰੋਂ ਪੈਂਡਾ ਮਾਰ ਕੇ ਆਇਆ ਏ। ਓਹ ਸਾਹ ਲੈਕੇ ਅਰਾਮ ਨਾਲ ਬੈਠ ਗਿਆ ਤੇ ਹੁੱਕਾ-ਜੇਹੜਾ ਹਰ ਵੇਲੇ ਤਿਆਰ ਰਹਿੰਦਾ ਸੀ-ਛਿੱਕਣ ਲੱਗ ਪਿਆ।

ਜਦ ਉਹ ਚੰਗੀ ਤਰ੍ਹਾਂ ਸੂਟੇ ਲਾ ਕੇ ਆਪਣਾ ਥਕੇਵਾਂ ਲਾਹ ਬੈਠਾ ਤਾਂ ਸੁਕਰਾਤ ਪੁੱਛਣ ਲੱਗਾ 'ਚੌਧਰੀ, ਸੁਣਾ ਕਿਧਰੋਂ ਆਉਂਦਣ ਹੋਈ ਏ?'

ਚੌਧਰੀ:-ਜੀ ਮੈਂ ਤਾਂ ਕਚਹਿਰੀ ਉਗਾਹੀ ਦੇਣ ਗਿਆ ਸਾਂ, ਇਹ ਵੀ ਇੱਕ ਵੱਡੇ ਪੁਆੜੇ ਦਾ ਕੰਮ ਜੇ।

ਸੁਕਰਾਤ:-ਕਿਉਂ ਯਾਰ! ਇਹ ਤਾਂ ਤੁਹਾਡਾ ਸਭ ਤੋਂ ਚੰਗਾ ਸ਼ੁਗਲ ਏ?

ਚੌਧਰੀ:-ਸਾਰਾ ਦਿਨ ਬਾਹਰ ਬਹਿਣਾ ਪੈਂਦਾ ਏ ਤੇ ਬਹਿ ਬਹਿ ਕੇ ਜੋ ਕੁਝ ਆਖਣਾ ਹੁੰਦਾ ਏ ਓਹ ਸਾਰਾ ਭੁੱਲ ਜਾਂਦਾ ਏ। ਫੇਰ ਅੱਚਨਚੇਤ ਬੁਲਾਰਾ ਹੁੰਦਾ ਏ, ਜੇ ਕੋਈ ਪਹਿਲੀ ਦੂਜੀ ਵਾਜੇ ਨ ਬੋਲੇ ਤਾਂ ਓਹ