ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/273

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੨ )

ਜੁੰਮੇਵਾਰੀਆਂ ਨੂੰ ਨਿਬਾਹਣ ਦੀ ਸਿੱਖਿਆ ਦਿੱਤੀ ਗਈ ਸੀ।

ਚੌਧਰੀ:-ਜੀ ਕੀ ਆਖਾਂ ? ਜੇਹੜੇ ਦੋਸ਼ ਵੀ ਤੁਸੀ ਲਾਂਦੇ ਓ, ਓਹ ਸਾਰੇ ਠੀਕ ਨੇ ।

ਸੁਕਰਾਤ:-ਚੌਧਰੀ ਜੀ ਮੇਰੀ ਇਕ ਗੱਲ ਹੋਰ ਸੁਣੋ। ਤੁਹਾਡਾ ਪੁਤਰ ਅਜੇ ਤਾਂ ਬਾਲ ਏ, ਉਸਨੂੰ ਖਿਡਾਉਣਿਆਂ ਦੀ ਲੋੜ ਏ, ਵਹੁਟੀ ਦੀ ਲੋੜ ਨਹੀਂ।

ਚੌਧਰੀ:-ਚੰਗਾ ।

ਸੁਕਰਾਤ:-ਤੁਸੀ ਫੇਰ ਉਸਦੇ ਹਵਾਲੇ ਇੱਕ ਹੋਰ ਮਨੁੱਖ ਕਰਦੇ ਓ ਭਾਵੇਂ ਉਸਦੇ ਚੰਗੇ ਤੇ ਭਾਵੇਂ ਮੰਦੇ ਲਈ ।

ਚੌਧਰੀ:-ਆਹੋ, ਕਿਉਂ ਨ ਕਰੀਏ ?

ਸੁਕਰਾਤ:-ਏਸ ਲਈ ਜੋ ਮੁੰਡੇ ਅਜੇ ਆਪਣੇ ਆਪ ਨੂੰ ਕਾਬੂ ਵਿਚ ਰੱਖਣਾ ਨਹੀਂ ਸਿੱਖਿਆ ਤੇ ਨ ਓਸਨੇ ਲੋਕਾਂ ਦੀ ਇੱਜ਼ਤ ਕਰਨੀ ਸਿੱਖੀ ਏ ਤੇ ਨਾ ਈ ਉਸ ਨੂੰ ਖਬਰ ਏ ਜੋ ਇੱਜ਼ਤ ਕਿਸ ਜਨੌਰ ਦਾ ਨਾਉਂ ਏ ?

ਚੌਧਰੀ:-ਇਹ ਠੀਕ ਏ ।

ਸੁਕਰਾਤ:-ਜਿੱਥੋਂ ਤੀਕ ਉਸਨੇ ਵੇਖਿਆ ਏ ਉਸ ਦੀ ਮਾਂ ਦਾ ਵੀ ਘਰ ਵਿੱਚ ਕੋਈ ਆਦਰ ਨਹੀਂ ਹੁੰਦਾ ਤੇ ਤੁਹਾਡੀ ਸਾਥਣ ਹੋਣ ਦੀ ਥਾਂ ਤੁਹਾਡੀ ਨੌਕਰਾਣੀਏ।

ਚੌਧਰੀ:-ਕੀ ਆਖਾਂ, ਸੁਕਰਾਤ ਜੀ ! ਤੁਸੀਂ ਜੋ ਦੋਸ਼ ਦੇ ਓ ਉਹ ਬੜੇ ਕਰੜੇ ਨੇ, ਪਰ ਹੈਨ ਓਹ ਸੱਚੇ ।