ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/272

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੧ )

ਨ ਹੋਣ ਕਰਕੇ, ਬਾਲਾਂ ਦੇ ਨਿੱਕਿਆਂ ਹੁੰਦਿਆਂ ਈ ਮਰ ਜਾਣ ਦਾ ਦੂਣਾ ਡਰ ਹੁੰਦਾ ਏ ?

ਚੌਧਰੀ:-ਸੁਕਰਾਤ ਜੀ ! ਕੀ ਆਖਾਂ ? ਇਹ ਗੱਲ ਤਾਂ ਡਾਢੀ ਸੱਚੀ ਏ ।

ਸੁਕਰਾਤ:-ਏਸ ਲਈ ਇਹਨਾਂ ਵਿੱਚੋਂ ਕਈ ਵਿਚਾਰੇ ਬਾਲ ਤਾਂ ਮਾਂ ਨੂੰ ਪਾਲਣ ਪੋਸਣ ਦੀ ਜਾਚ ਆਉਣ ਤੋਂ ਪਹਿਲਾਂ ਈ ਮਰ ਜਾਣਗੇ ।

ਚੌਧਰੀ:-ਜੀ ਇਹ ਤਾਂ ਕਈ ਵਾਰੀ ਹੁੰਦਾ ਏ ।

ਸੁਕਰਾਤ:-ਚੌਧਰੀ ਜੀ! ਬਾਲਾਂ ਨੂੰ ਸਿਖਾਓ ।

ਚੌਧਰੀ:-ਸੁਕਰਾਤ ਜੀ, ਸਾਨੂੰ ਸਿਖਾਣਾ ਈ ਪਏਗਾ।

ਸੁਕਰਾਤ:-ਵੇਖੋ ਵਿਚਾਰੀ ਮਾਂ ਨੂੰ ਅਜੇ ਓਹ ਬਾਲ ਈ ਹੁੰਦੀ ਏ ਤਾਂ ਪਹਿਲਾਂ ਬੱਚੇ ਜੰਮਣੇ ਪੈਂਦੇ ਨੇ, ਫੇਰ ਓਹਨਾਂ ਦੇ ਜੰਮਣ ਤੇ ਪਾਲਣ ਪੋਸ਼ਣ ਦੇ ਸਾਰੇ ਕਸ਼ਟ ਸਹਿਣੇ ਪੈਂਦੇ ਨੇ ਏ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਓਹਨਾਂ ਨੂੰ ਉੱਤੋਂ ੜਿੱਤੀ ਮਰਦਿਆਂ ਵੇਖਣਾ ਪੈਂਦਾ ਏ। ਇਹ ਸਾਰਾ ਦੁਖ ਉਸ ਵਿਚਾਰੀ ਨੂੰ ਆਪਣਿਆਂ ਮਾਪਿਆਂ ਦੀ ਬੇਅਕਲੀ ਕਰਕੇ ਸਹਾਰਨਾ ਪੈਂਦਾ ਏ, ਕਿਉਂ ਜੋ ਓਹਨਾਂ ਨੇ ਉਸ ਵਿਚਾਰੀ ਨੂੰ ਯੋਰੋ ਯੋਰੀ-ਜਦ ਉਸ ਦਾ ਸਰੀਰ ਏਹ ਜੁੰਮੇਵਾਰੀਆਂ ਲੈਣ ਨੂੰ ਤਿਆਰ ਨਹੀਂ ਸੀ-ਉਸਦੇ ਗਲ ਮੜ੍ਹ ਦਿੱਤੀਆਂ, ਤੇ ਨਾ ਈ ਉਸ ਨੂੰ ਏਹ