ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/270

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੯ )

ਆਪਣੀ ਕੰਨੀ ਸੁਣਿਆ ਏ, ਪਰ ਜਦ ਅਸਾਡੇ ਰਵਾਜ ਦੀ ਗੱਲ ਆ ਜਾਏ ਤਾਂ ਅਸੀ ਕਿਸੇ ਦੀ ਨਹੀਂ ਸੁਣਦੇ।

ਸੁਕਰਾਤ:-ਜੇ ਤੁਸੀਂ ਨਿੱਕਿਆਂ ਬਾਲਾਂ ਦਾ ਵਿਆਹ ਕਰ ਦਿਓਗੇ ਤਾਂ ਓਹ ਸਚਮੁਚ ਓਸ ਤਰਾਂ ਦੇ ਲੰਮੇ ਚੌੜੇ ਜਵਾਨ ਤੇ ਤਕੜੇ ਨਹੀਂ ਹੋਣਗੇ, ਜੇ ਓਹਨਾਂ ਦਾ ਵਿਆਹ ਵੱਡੇ ਹੋਕੇ ਹੁੰਦਾ।

ਚੌਧਰੀ:-ਤਾਂ ਸੌ ਵਿਸਵਾ ਗੱਲ ਤਾਂ ਏਹੋ ਜਹੀ ਏ।

ਸੁਕਰਾਤ:-ਤੇ ਓਹਨਾਂ ਦੀ ਪੜ੍ਹਾਈ ਦਾ ਵੀ ਹਰਜ ਹੁੰਦਾ ਏ ।

ਚੌਧਰੀ:-ਹਾਂ,ਇਹ ਤਾਂ ਬਿਲਕੁਲ ਠੀਕ ਏ ।

ਸੁਕਰਾਤ:-ਤੇ ਓਹਨਾਂ ਦੇ ਮਨ ਦੀ ਉੱਨਤੀ ਵਿੱਚ ਵੀ ਹਰਜ ਹੋਵੇਗਾ।

ਚੌਧਰੀ:-ਹਾਂ ਜੀ, ਇਹ ਵੀ ਸੱਚ ਏ ।

ਸੁਕਰਾਤ:-ਤੇ ਓਹ ਆਪਣੇ ਆਪ ਨੂੰ ਕਾਬੂ ਰੱਖਣ ਦਾ ਸਬਕ ਵੀ ਕਦੀ ਨਹੀਂ ਸਿਖਣਗੇ ?

ਚੌਧਰੀ:-ਨਹੀਂ, ਜੀ ਕਦੀ ਨਹੀਂ ।

ਸੁਕਰਾਤ:-ਮੇਰੀ ਸਮਝੇ ਜਦ ਨਿੱਕਿਆਂ ਬਾਲਾਂ ਦਾ ਵਿਆਹ ਹੋਵੇਗਾ ਤਾਂ ਓਹਨਾਂ ਦੇ ਘਰ ਅੱਗੋਂ ਬਾਲ ਵੀ ਹੋਣਗੇ।

ਚੌਧਰੀ:-ਆਹੋ ਜੀ, ਮੈਨੂੰ ਵੀ ਏਹਾ ਉਮੈਦ ਏ।