ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/269

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੮ )

ਜੋ ਉਸਦਾ ਵਿਆਹ ਹੋਣ ਲੱਗਿਆ ਏ, ਤੇ ਹੁਣ ਤੁਸੀ ਆਖਦੇ ਓ ਇਹ ਮੁੰਡਾ ਏ ।

ਚੌਧਰੀ:-ਫੇਰ ਡਰ ਕੀ ਏ ?

ਸੁਕਰਾਤ:-ਪਰ ਬਾਲਾਂ ਦਾ ਵਿਆਹ ਤਾਂ ਨਹੀਂ ਹੁੰਦਾ।

ਚੌਧਰੀ:-ਕਿਉਂ ਨਹੀਂ ? ਜਦ ਮੇਰਾ ਵਿਆਹ ਹੋਇਆ ਸੀ ਤਾਂ ਮੈਂ ਬਾਰਾਂ ਵਰਿਆਂ ਦਾ ਸਾਂ ਤੇ ਮੇਰਾ ਪਿਉ ਵੀ ਬਾਰਾਂ ਵਰ੍ਹਿਆਂ ਦਾ ਈ ਵਿਆਹਿਆ ਸੀ । ਗੱਲ ਕੀ ਏ ?

ਸੁਕਰਾਤ:-ਆਹਾ ਆ, ਏਹ ਕੇਡੀ ਹਨੇਰ ਦੀ ਗੱਲ ਏ ਜੋ ਮੁੰਡੇ ਕੁੜੀਆਂ ਸਕੂਲੋਂ ਨਿਕਲਣ ਤੋਂ ਪਹਿਲਾਂ ਈ ਵਿਆਹੇ ਜਾਣ।

ਚੌਧਰੀ:-ਬਾਬਾ ਜੀ ਕਿਉਂ ? ਮੈਨੂੰ ਇਸ ਰਵਾਜ ਤੋਂ ਕੋਈ ਨੁਕਸਾਨ ਤਾਂ ਨਜ਼ਰ ਨਹੀਂ ਆਉਂਦਾ । ਏਸ ਨਾਲ ਅਸੀ ਮਰਨ ਤੋਂ ਪਹਿਲਾਂ ਆਪਣੀ ਅੱਖੀਂ ਪੋਤਰ ਦੋਹਤਰ, ਵਧਦਾ ਵੇਖ ਲੈਦੇ ਆਂ ।

ਸੁਕਰਾਤ:-ਸ਼ੈਤ ਏਸੇ ਕਰਕੇ ਈ ਤੁਸੀ ਜਵਾਨੀ ਵਿਚ ਹੀ ਮਰ ਜਾਂਦੇ ਤੇ ਚਾਲੀਆਂ ਸਾਲਾਂ ਤੋਂ ਪਹਿਲਾਂ ਈ ਬੁੱਢੇ ਹੋ ਜਾਂਦੇ ਓ। ਜੇ ਤੁਸੀ ਜਵਾਨ ਹੋਕੇ ਵਿਆਹ ਕਰੋ ਤਾਂ ਸ਼ੈਤ ਫੇਰ ਤੁਸੀ ਵਧੇਰਾ ਚਿਰ ਜੀਵੋ।

ਚੌਧਰੀ:-ਸੁਕਰਾਤ ਜੀ, ਇਹ ਏਸੇ ਤਰ੍ਹਾਂ ਈ ਹੋਵੇਗਾ। ਮੈਂ ਕਈਆਂ ਬੁੱਢਿਆਂ ਬੁੱਢਿਆਂ ਨੂੰ ਏਹੋ ਗੱਲ ਆਖਦਿਆਂ