ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/268

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੭ )

ਏਹ ਰਵਾਜ ਅਜਿਹੇ ਪੱਕੇ ਨੇ ਜੋ ਏਹਨਾਂ ਨੂੰ ਛੱਡਣਾ ਬੜਾ ਔਖਾ ਏ ।

ਸੁਕਰਾਤ:-ਪਰ ਕੀ ਤੁਹਾਡਾ ਪੁਤਰ ਏਸ ਬੇਅਕਲੀ ਤੇ ਅਤ੍ਰਾਜ਼ ਨਹੀਂ ਕਰਦਾ ? ਓਹ ਜ਼ਰੂਰ ਲਿਖਿਆ ਪੜਿਆ ਤੇ ਅੱਜ ਕੱਲ੍ਹ ਦੀਆਂ ਗੱਲਾਂ ਤੋਂ ਜਾਣੂ ਹੋਵੇਗਾ। ਜੇ ਤੁਸੀਂ ਇਹ ਸਾਰਾ ਰੁਪਿਆ ਇਸਦੇ ਵਿਆਹ ਤੇ ਲਾਓਗੇ ਤਾਂ ਤੁਸੀ ਇਸਤੋਂ ਦੂਣਾ ਰੁਪਿਆ ਇਸਦੀ ਪੜ੍ਹਾਈ ਤੇ ਵੀ ਲਾਇਆ ਹੋਵੇਗਾ, ਜਿਸ ਨਾਲ ਉਸਨੂੰ ਓਸ ਕਰਜੇ ਦੇ ਲਾਹਣ ਦਾ ਮੌਕਾ ਮਿਲੇਗਾ ਜੋ ਤੁਸੀ ਮੱਲੋ ਮੱਲੀ ਉਸਦੇ ਗਲ ਮੜ੍ਹਿਆ ਏ।

ਚੌਧਰੀ:-ਤੁਹਾਡਾ ਇਸ ਤੋਂ ਮਤਲਬ ਕੀ ਏ ? ਓਹ ਤਾਂ ਦੂਜੀ ਜਮਾਤੇ ਪੜਦਾ ਏ, ਓਸਤੇ ਖਰਚ ਕੀ ਆਉਣਾ ਹੋਇਆ ।

ਸੁਕਰਾਤ:-ਚੋਧਰੀ ਜੀ, ਤੁਹਾਡਾ ਕੀ ਮਤਲਬ ਏ ? ਤੁਹਾਡਾ ਮੁੰਡਾ ਤਾਂ ਸੁਖ ਨਾਲ ਵੱਡਾ ਸਾਰਾ ਏ, ਤੁਸੀ ਕਿਸ ਤਰ੍ਹਾਂ ਆਖਦੇ ਓ ਜੋ ਓਹ ਸਿਰਫ ਦੂਜੀ ਜਮਾਤੇ ਪੜ੍ਹਦਾ ਏ । ਕੀ ਉਹ ਬੁੱਧੂ ਏ?

ਚੌਧਰੀ:-ਨਹੀਂ, ਸੁਕਰਾਤ ਜੀ, ਤੁਸੀ ਮੇਰੀ ਨਰਾਦਰੀ ਨ ਕਰੋ । ਮੇਰਾ ਮੁੰਡਾ ਤਾਂ ਸੁਖ ਨਾਲ ਬੜਾ ਸਿਆਣਾ ਏ।

ਸੁਕਰਾਤ:-ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਈ। ਅਜੇ ਹੁਣੇ ਈ ਇੱਕ ਮਿੰਟ ਹੋਇਆ, ਤੁਸੀ ਆਖਿਆ ਸੀ