ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/267

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੬ )

ਸੁਕਰਾਤ:-ਚੌਧਰੀ ਜੀ, ਤੁਹਾਡਾ ਮੁੰਡਾ ਤਾਂ ਸੁਖ ਨਾਲ ਭਾਗਾਂ ਵਾਲਾ ਏ ।

ਚੌਧਰੀ:-ਹਕੀਮ ਜੀ, ਓਹ ਕਿਸ ਤਰ੍ਹਾਂ ?

ਸੁਕਰਾਤ:-ਵੇਖੋ ਤਾਂ ਸਹੀ ਕਿੰਨੀਆਂ ਸਾਰੀਆਂ ਮਗਰ ਗੱਡਾਂ ਨੇ ਤੇ ਕਿੰਨਾ ਸਾਰਾ ਗਹਿਣਾ ਏ। ਵਿਆਹ ਹੁੰਦਿਆਂ ਸਾਰ ਈ ਏਹਨੂੰ ਕਿੰਨਾ ਸਾਰਾ ਧਨ ਮਿਲ ਗਿਆ ਏ ।

ਚੌਧਰੀ:-ਨਹੀਂ ਸੁਕਰਾਤ ਜੀ । ਤੁਹਾਨੂੰ ਕੀ ਪਤਾ ਏ, ਏਹ ਰੁਪਿਆ ਤਾਂ ਸਾਰਾ ਸ਼ਾਹਾਂ ਦਾ ਲੱਗਦਾ ਏ । ਮੈਂ ਸ਼ਾਹ ਕੋਲੋਂ ਦੋ ਹਜ਼ਾਰ ਰੁਪਿਆ ਚੱਕਿਆ ਜੇ ।

ਸੁਕਰਾਤ:-ਤਾਂ ਫੇਰ ਤੁਹਾਡਾ ਮੁੰਡਾ ਵਿਆਹ ਹੁੰਦਿਆਂ ਈ ਭਾਰਾ ਕਰਜ਼ਾਈ ਹੋ ਗਿਆ ਏ ?

ਚੌਧਰੀ:-ਹਾਂ ਜੀ । ਏਸੇ ਤਰ੍ਹਾਂ ਮੈਂ ਵੀ ਤੇ ਮੇਰਾ ਪਿਉ ਵੀ ਕਰਜ਼ਾਈ ਹੋਏ ਸਾਂ ।

ਸੁਕਰਾਤ:-ਪਰ ਕੀ ਇਹ ਬੇਅਕਲੀ ਦਾ ਕੰਮ ਨਹੀਂ ?

ਚੌਧਰੀ:-ਜੀ ਇਹ ਤਾਂ ਸਾਡਾ ਰਵਾਜ ਏ ।

ਸੁਕਰਾਤ:-ਇਸ ਭੈੜੇ ਰਵਾਜ ਨੂੰ ਜਾਰੀ ਰੱਖਣ ਤੋਂ ਪਹਿਲਾਂ ਕੁਝ ਸੋਚ ਵਿਚਾਰ ਕਰ ਲੈਣੀ ਸਿਆਣਫ ਦੀ ਗੱਲ ਨਹੀਂ? ਤੁਸੀ ਇਹ ਗੱਲ ਜ਼ਰੂਰ ਕਰਨੀ ਏ ਕਿ ਤੁਹਾਡੇ ਬਾਲ ਜਿੰਨਾ ਚਿਰ ਜੀਵਣ ਕਰਜ਼ਾਈ ਈ ਰਹਿਣ ?

ਚੌਧਰੀ:-ਸੱਚ ਮੁਚ ਇਹ ਸਿਆਣਫ ਹੋਵੇਗੀ। ਪਰ