ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/266

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੫ )

ਦੱਸਿਆ ਏ, ਪਰ ਇਹ ਹੈ ਸੋਲਾਂ ਆਨੇ ਸੱਚ। ਗਹਿਣਾ ਤੇ ਮੁਕੱਦਮੇ ਬਾਜ਼ੀ ਦੋਵੇਂ ਉਜਾੜੇ ਦਾ ਘਰ ਨੇ ।

ਸੁਕਰਾਤ:-ਜਿੰਨਾ ਚਿਰ ਤੁਰੇ ਆਪਣਿਆਂ ਪਿੰਡਾਂ ਤੇ ਘਰਾਂ ਨੂੰ ਅਰਾਮ ਤੇ ਸੁਖ ਦੀ ਥਾਂ ਨਹੀਂ ਬਣਾਂਦੇ, ਤੇ ਆਪਣੀਆਂ ਕੁੜੀਆਂ ਨੂੰ ਮੁੰਡਿਆਂ ਵਾਂਗਰ ਨਹੀਂ ਪੜ੍ਹਦੇ, ਤੁਹਾਡਾ ਪੜਾਇਆ ਲਿਖਾਇਆ ਸਾਰਾ ਖੂਹ ਵਿੱਚ ਪਿਆ ਜੇ, ਕਿਉਂ ਜੋ ਤੁਹਾਡਿਆਂ ਮੁੰਡਿਆਂ ਨੂੰ ਘਰ, ਪਸਿੰਦ ਨਹੀਂ ਆਉਣ ਲੱਗੇ ਤੇ ਜੋ ਕੁਝ ਓਹਨਾਂ ਸਿਖਿਆ ਹੋਇਆ ਏ, ਤੇ ਜਿਸ ਤੇ ਤੁਸੀ ਐਨਾ ਧਨ, ਲਾਂਦੇ ਰਹੇ ਓ, ਉਹ ਸਭ ਕੁਝ ਨਾਲ ਲੈਕੇ ਰਾਹ ਪੈਣਗੇ।

ਲੰਬਰਦਾਰ:-ਗੱਲ ਤਾਂ ਇਹ ਸੱਚੀ ਜਾਪਦੀ ਏ, ਸੁਕਰਾਤ ਜੀ !

ਸੁਕਰਾਤ:-ਲੰਬਰਦਾਰ ਜੀ ! ਏਹ ਸੱਚ ਮੁਚ ਠੀਕ ਹੈ ਤੇ ਜਿੰਨੀ ਛੇਤੀ ਤੁਹਾਨੂੰ ਇਸ ਗੱਲ ਦੀ ਸੋਝੀ ਹੋ ਜਾਏਗੀ, ਓਨਾ ਈ ਤੁਹਾਡੇ ਸਾਰਿਆਂ ਲਈ ਚੰਗਾ ਹੋਵੇਗਾ ।

ਬੱਚਿਆਂ ਦੇ ਬੱਚੇ

ਸੁਕਰਾਤ ਨੂੰ ਸੜਕੇ ਟੁਰੀ ਜਾਂਦੇ ਨੂੰ ਇੱਕ ਜੰਵ ਮਿਲੀ। ਓਸ ਨੇ ਅਗਾਹਾਂ ਹੋਕੇ ਨੀਂਗਰ ਚੰਦ ਦੇ ਪਿਉ ਨੂੰ ਵਧਾਈ ਦਿੱਤੀ ।