ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/261

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੦ )

ਫੀਸ ਈ ਸਾਰਾ ਖਰਚ ਹੁੰਦਾ ਹੋਣਾ ਏ ਤੇ ਅਕਸਰ ਕਰਕੇ ਜੇਹੜਾ ਜਿੱਤ ਜਾਂਦਾ ਏ ਓਹਨੂੰ ਵਕੀਲ ਦੀ ਫੀਸ ਦੂਜੇ ਕੋਲੋਂ ਵਸੂਲ ਹੋ ਜਾਂਦੀ ਏ ਤੇ ਕੁਝ ਵੱਧ ਵੀ ?

ਪਿਉ:-ਰੱਬ ਕਰੇ ਜੋ ਇਹ ਏਸੇ ਤਰ੍ਹਾਂ ਈ ਹੁੰਦਾ। ਜੀ, ਵਕੀਲਾਂ ਦੀ ਫੀਸ ਤਾਂ ਸਾਰੇ ਖਰਚ ਦੀ, ਇੱਕ ਰਕਮ ਜੇ, ਭਾਵੇਂ ਕੋਈ ਜਿੱਤੇ ਭਾਵੇਂ ਕੋਈ ਹਾਰੇ, ਪੱਲੇ ਕਿਸੇ ਦੇ ਕੁਝ ਨਹੀਂ ਰਹਿੰਦਾ । ਗਵਾਹਾਂ ਦੇ ਕੱਠਿਆਂ ਕਰਨ ਤੇ ਓਹਨਾਂ ਨੂੰ ਸਿਖਾਣ ਪੜ੍ਹਾਣ, ਕਚੈਹਰੀ ਦੇ ਫੇਰੇ, ਨਕਲਾਂ ਲੈਣੀਆਂ ਤੇ ਟਿਕਟਾਂ ਦਾ ਖਰਚ ਤੇ ਰਾਤ ਦਿਨ ਦਾ ਫਿਕਰ, ਹੋਰ ਕੋਈ ਗੱਲਾਂ ਦੀ ਤਕਲੀਫ ਤੇ ਸਿਰਖਪਾਈ ਗਲ ਪੈ ਜਾਂਦੀ ਏ ਤੇ ਜੇਹੜਾ ਸਮਾਂ ਤੇ ਨੱਠ ਭੱਜ ਤੇ ਅੰਨ੍ਹਾ, ਖਰਚ ਹੁੰਦਾ ਏ ਓਹ ਵੱਖਰਾ ਜੇ । ਏਹਨਾਂ ਮੁਕੱਦਮਿਆਂ ਨਾਲ ਵੈਰ ਵਿਰੋਧ ਹੋਰ ਵਧ ਜਾਂਦਾ ਏ ਤੇ ਮਗਰੋਂ ਡਾਂਗ ਸੋਟਾ ਹੋ ਪੈਂਦਾ ਏ ਤੇ ਪੁਲਸ ਆ ਜਾਂਦੀ ਏ ਤੇ ਇੱਕ ਨਵੀਂ ਉਪਾਧੀ ਖੜੀ ਹੋ ਜਾਂਦੀ ਏ।

ਸੁਕਰਾਤ:-ਤਾਂ ਕੀ ਵੇਰ ਏਹਨਾਂ ਨੂੰ ਜ਼ਿਮੀਂਦਾਰੀ ਜਾਂ ਡਾਕਟਰੀ ਦਾ ਕਾਰੀ ਦਾ ਕੰਮ ਸਿਖਾਣਾ ਵਕੀਲੀ ਸਿਖਾਣ ਦੇ ਕੰਮ ਤੋਂ ਚੰਗਾ ਨ ਹੋਵੇਗਾ, ਕਿਉਂ ਜੋ ਹੁਣ ਵਕੀਲਾਂ ਦਾ ਹੜ੍ਹ ਆਇਆ ਹੋਇਆ ਏ ਤੇ ਨਾਲੇ ਇਹ ਕਸਬ ਕਿਸੇ ਕਾਰੀ ਦਾ ਨਹੀਂ ।

ਪਿਉ:-ਹਾਂ ਜੀ ਚੰਗਾ ਹੋਵੇਗਾ । ਪਰ ਕੀ ਕਰੀਏ,