ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/260

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੯ )

ਵਕੀਲ:-ਹਾਂ ਸੱਚ ਏ ।

ਸੁਕਰਾਤ:-ਤਾਂ ਫੇਰ ਤੁਹਾਡਾ ਕਸਬ ਕੀ ਏ ? ਤੁਸੀ ਲੋਕਾਂ ਨੂੰ ਜੋਕਾਂ ਹਾਰ ਚੰਬੜੇ ਹੋਏ ਓ, ਤੁਸੀ ਲੋਕਾਂ ਦਾ ਪਿੱਸੂਆਂ ਜਾਂ ਲੀਖਾਂ ਵਾਂਗਰ ਲਹੂ ਪੀਂਦੇ ਓ ਤੇ ਓਹਨਾਂ ਦਾ ਸੁਆਰਦੇ ਕੁਝ ਨਹੀਂ ।

ਵਕੀਲ:-ਸਕਰਾਤ ਜੀ! ਤੁਸੀ ਬੜੇ ਡਾਢੇ ਓ, ਪਰ ਮੈਂ ਸੱਚੀ ਗੱਲ ਨੂੰ ਕੀਕਨ ਨ ਮੰਨਾ ।

ਸੁਕਰਾਤ:-ਪਲੇਗ ਦੇ ਪਿੱਸੂ ਵਾਂਗਰ ਤੁਸੀਂ ਵੀ ਬੜਾ ਨੁਕਸਾਨ ਕਰਦੇ ਓ, ਕਿਉਂ ਜੋ ਤੁਹਾਡੀ ਮੁਕੱਦਮੇ ਬਾਜ਼ੀ ਤੋਂ ਅੰਤ ਨੂੰ ਕਈ ਬਲਵੇ ਹੁੰਦੇ ਤੇ ਕਈ ਸਿਰ ਖੁੱਲ੍ਹ ਜਾਂਦੇ ਨੇ ।

ਵਕੀਲ:-ਸੁਕਰਾਤ ਜੀ! ਕੀ ਆਖਾਂ ਇਹ ਗੱਲ ਹੈ ਤਾਂ ਸੱਚੀ, ਪਰ ਮੇਰਿਆਂ ਪਰੋਫੈਸਰਾਂ ਤੇ ਸਾਥੀਆਂ ਨੇ ਮੈਨੂੰ ਕਾਲਜ ਵਿੱਚ ਇਹ ਕੁਝ ਨਹੀਂ ਸੀ ਸਿਖਾਇਆ ।

ਸੁਕਰਾਤ:-ਓਹਨਾਂ ਨੂੰ ਤਾਂ ਤੁਹਾਨੂੰ ਕਾਨੂਨ ਪੜ੍ਹਾਣ ਦੀ ਤਲਬ ਮਿਲਦੀ ਏ। ਇਸ ਗੱਲ ਦੀ ਨਹੀਂ ਜੋ ਤੁਹਾਡੀਆਂ ਅੱਖਾਂ ਖੋਲ੍ਹਕੇ ਤੁਹਾਨੂੰ ਓਹ ਕੁਝ ਵਿਖਾਲਣ ਜੋ ਦੁਨੀਆਂ ਵਿੱਚ ਸੱਚ ਮੁੱਚ ਵਰਤ ਰਿਹਾ ਏ। ਪਰ ਲੰਬਰਦਾਰ ਜੀ, ਤੁਸੀਂ ਜ਼ਰਾ ਮੈਨੂੰ ਇਸ ਮੁਕੱਦਮੇ ਬਾਜ਼ੀ ਦੀ ਤਾਂ ਕੋਈ ਗੱਲ ਦੱਸੋ । ਮੇਰੀ ਜਾਚੇ ਵਕੀਲ ਦੀ