ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/259

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੮ )

ਸੁਕਰਾਤ:-ਤਾਂ ਅਸਲ ਵਿੱਚ ਦੋਹਾਂ ਦੀ ਈ ਹਾਰ ਹੁੰਦੀ ਏ?

ਵਕੀਲ:-ਮੇਰੀ ਸਮਝੇ ਗੱਲ ਏਸੇ ਤਰ੍ਹਾਂ ਈ ਏ ।

ਸੁਕਰਾਤ:-ਤੁਸੀ ਡਾਕਟਰ ਵਾਂਗਰ ਕਿਸੇ ਦੀ ਮਦਦ ਤਾਂ ਨਹੀਂ ਕਰਦੇ ?

ਵਕੀਲ:-ਨਹੀਂ।

ਸੁਕਰਾਤ:-ਤੁਸੀ ਪੁਲ ਜਾਂ ਇੰਜਨ ਵਰਗੀ ਕੋਈ ਚੀਜ਼ ਤਾਂ ਨਹੀਂ ਬਣਾ ਸੱਕਦੇ?

ਵਕੀਲ:-ਨਹੀਂ।

ਸੁਕਰਾਤ:-ਤੁਸੀ ਮਾਸਟਰ ਹਾਰ ਜਾਂ ਪਰਚਾਰਕ ਵਾਂਗਰ ਕਿਸੇ ਦਾ ਸੁਧਾਰ ਤਾਂ ਨਹੀਂ ਕਰ ਸਕਦੇ ?

ਵਕੀਲ:-ਨਹੀਂ, ਲੋਕ ਤਾਂ ਕਚੈਹਰੀਆਂ ਵਿੱਚ ਰੋਜ਼ ਜਾ ਜਾ ਕੇ ਅੱਗੇ ਨਾਲੋਂ ਵੀ ਚੋੜ ਹੋ ਜਾਂਦੇ ਹੋਣਗੇ।

ਸੁਕਰਾਤ:-ਤਾਂ ਤੁਸੀਂ ਕੋਈ ਕੰਮ ਨਹੀਂ ਸੁਆਰਦੇ, ਤੁਹਾਡਾ ਕਸਬ ਕੋਈ ਫਲ ਦੇਣ ਵਾਲਾ ਨਹੀਂ? ਜਿਸ ਤਰ੍ਹਾਂ ਕਾਲਜਾਂ ਵਿੱਚ ਤੁਸੀ ਪੜ੍ਹਿਆ ਏ।

ਵਕੀਲ:-ਨਹੀਂ।

ਸੁਕਰਾਤ:-ਤੁਸੀਂ ਦੂਜਿਆਂ ਦਿਆਂ ਝਗੜਿਆਂ ਤੇ ਬਖੇੜਿਆਂ ਤੋਂ ਰੁਪਿਆ ਕਮਾ ਕੇ ਆਪ-ਮੌਜਾਂ ਕਰਦੇ ਓ?