ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/258

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੭ )

ਫੀਸਾਂ ਲੈਂਦਾ ਏ। ਮੁਕਦੀ ਗੱਲ ਵਕੀਲੀ ਵਿੱਚ ਬੜੀ ਮੌਜ ਬਹਾਰ ਏ, ਏਸ ਲਈ ਓਸ ਨੂੰ ਵਕੀਲ ਜ਼ਰੂਰ ਬਨਣਾ ਚਾਹੀਦਾ ਏ।

ਸੁਕਰਾਤ:-ਜੇ ਸਾਰੇ ਮੁੰਡੇ ਵਕੀਲ ਬਣ ਜਾਣ ਤਾਂ ਫੇਰ ਗੁਜ਼ਾਰਾ ਕਿਸ ਤਰਾਂ ਕਰਨ?

ਪਿਉ:-ਮੈਨੂੰ ਪਤਾ ਨਹੀਂ, ਪਰ ਸਾਡੇ ਆਪਣੇ ਤੇ ਸਾਡੇ ਭਾਈ ਬੰਦਾਂ ਦੇ ਓਹਦੇ ਲਈ ਬਥੇਰੇ ਮੁਕੱਦਮੇ ਨੇ।

ਸੁਕਰਾਤ:-ਪਰ ਵਕੀਲ ਜੀ, ਤੁਸੀਂ ਦੱਸੋ , ਤੁਹਾਡਾ ਅਸਲ ਵਿੱਚ ਕੰਮ ਕੀ ਏ?

ਵਕੀਲ:-ਅਸੀ ਮੁਕੱਦਮਿਆਂ ਤੇ ਕਚੈਹਰੀਆਂ ਵਿੱਚ ਬਹਿਸ ਕਰਦੇ ਆਂ।

ਸੁਕਰਾਤ:-ਤਾਂ ਫੇਰ ਇਸ ਦਾ ਸਿੱਟਾ ਕੀ ਨਿਕਲਦਾ ਏ?

ਵਕੀਲ:-ਇੱਕ ਧਿਰ ਦੀ ਜਿੱਤ ਹੁੰਦੀ ਏ।

ਸੁਕਰਾਤ:-ਤੇ ਦੂਜੀ ਦੀ ਹਾਰ?

ਵਕੀਲ:-ਇਹ ਤਾਂ ਹੋਣਾ ਈ ਹੋਇਆ।

ਸੁਕਰਾਤ:-ਤਾਂ ਦੋਵੇਂ ਧਿਰਾਂ ਅੱਗੇ ਨਾਲੋਂ ਗ਼ਰੀਬ ਹੋ ਜਾਂਦੀਆਂ ਨੇ?

ਵਕੀਲ:-ਹਾਂ ਬਹੁਤ ਸਾਰੇ ਹੋ ਈ ਜਾਂਦੇ ਨੇ।