ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/256

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੫ )

ਲੰਬਰਦਾਰ:-ਨਹੀਂ, ਕਦੀ ਨਹੀਂ! ਏਹ ਤਾਂ ਸਾਨੂੰ ਆਖਣ ਆਇਆ ਏ ਜੋ ਆਪਣੇ ਸਾਰੇ ਮੁਕੱਦਮੇ ਮੈਨੂੰ ਭੇਜਿਆ ਕਰੋ ਤੇ ਮੈਨੂੰ ਆਸ ਏ ਜੋ ਤੁਸੀਂ ਮੇਰੇ ਭਰਾ ਭਾਈ ਮੇਰੇ ਪੁੱਤਰ ਨੂੰ ਛੱਡਕੇ ਕਿਸੇ ਹੋਰ ਨੂੰ ਵਕੀਲ ਨਾ ਕਰੋਗੇ। ਲਓ ਚੌਧਰੀ ਜੀ, ਸੱਚ ਮੈਨੂੰ ਗੱਲ ਚੇਤੇ ਆ ਗਈ ਜੇ, ਓਸ ਦੂਜੀ ਪੱਤੀ ਵਾਲੇ ਨੀਚ ਤੇ ਜਿਸ ਨੇ ਜਿਮੀਂ ਮੱਲ ਲਈ ਏ, ਹੁਣ ਦਾਵਾ ਕਰਨ ਦਾ ਚੰਗਾ ਵੇਲਾ ਜੇ। ਰੱਬ ਜਾਣਦਾ ਏ ਜੇ ਮੈਂ ਆਪਣੇ ਪੱਤਰ ਦੀ ਪੜ੍ਹਾਈ ਤੇ ਕਿੰਨੀ ਰਕਮ ਖਰਚ ਕੀਤੀ ਏ ਤੇ ਸਾਨੂੰ ਉਸਦਾ ਕੁਝ ਬਦਲਾ ਮਿਲਣਾ ਚਾਹੀਦਾ ਏ।

ਚੌਧਰੀ:-ਆਹੋ, ਮੈਂ ਵੀ ਹੁਣ ਉਸ ਮੁਕੱਦਮੇ ਦਾ ਖਿਆਲ ਕਰਾਂਗਾ।

ਸੁਕਰਾਤ:-ਤਾਂ ਏਹ ਫੇਰ ਤੁਹਾਡੇ ਕੋਲੋਂ ਕੋਈ ਫੀਸ ਤਾਂ ਨਹੀਂ ਲੈਣ ਲੱਗਾ?

ਪਿਉ ਪੁੱਤਰ:-( ਅਕੱਠੇ ) ਓਹ, ਕੀ ਓਹ ਨਹੀਂ ਲੈਣ ਲਗਾ? ਜੀ ਲਏਗਾ ਤਾਂ ਸਹੀ, ਅਸੀ ਵੀ ਤਾਂ ਗੁਜ਼ਾਰਾ ਕਰਨਾ ਹੋਇਆ ਨਾ?

ਸੁਕਰਾਤ:-ਤੇ ਇਸ ਵਕੀਲ ਦੀ ਸਿੱਖਿਆ ਨਾਲ ਪਿੰਡ ਵਿੱਚ ਵਧੇਰੇ ਮੁਕੱਦਮੇ ਬਾਜ਼ੀ ਹੋਣੀ ਹੋਈ ਨਾ ਤੇ