ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/255

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੪ )

ਬੀ. ਏ. ਐਲ. ਐਲ. ਬੀ.

ਵਕੀਲ

ਸਕਰਾਤ ਅੱਗੇ ਵਾਂਗਰ ਦਾਰੇ ਆ ਵੜਿਆ ਤੇ ਕੀ ਵੇਖਦਾ ਏ ਜੋ ਇਕ ਬੜਾ ਚੁਸਤ ਗੱਭਰੂ ਸਾਹਬਾਂ ਵਾਲੇ ਕੱਪੜੇ ਪਾਈ ਪਿੰਡ ਦਿਆਂ ਚੌਧਰੀਆਂ ਨਾਲ ਬੜੀਆਂ ਵੱਧ ਵੱਧਕੇ ਗੱਲਾਂ ਕਰਦਾ ਏ ਤੇ ਓਹਨਾਂ ਚੋਧਰੀਆਂ ਨੂੰ ਵੀ ਉਸ ਦਾ ਬੜਾ ਮਾਣ ਏ। ਪਿੰਡ ਦੇ ਚੌਧਰੀ ਤਾਂ ਆਪਣਾ ਹੁੱਕਾ ਛੱਕੀ ਜਾਂਦੇ ਸਨ ਤੇ ਓਹ ਗੱਭਰੂ ਜੰਟਲਮੈਨ ਸਿਗਰਟ ਪੀਂਦਾ ਸੀ। ਸੁਕਰਾਤ ਨੇ ਉਸ ਜੰਟਲਮੈਨ ਨੂੰ 'ਗੁੱਡ ਈਵਨਿੰਗ ਸਰ' ਤੇ ਦੂਜਿਆਂ ਨੂੰ 'ਰਾਮ ਰਾਮ' ਆਖੀ।

ਲੰਬਰਦਾਰ:-ਸੁਕਰਾਤ ਜੀ! ਰਾਮ ਰਾਮ, ਇਹ ਮੇਰਾ ਸਭ ਤੋਂ ਵੱਡਾ ਪੁੱਤਰ ਬੀ. ਏ. ਐਲ. ਐਲ. ਬੀ. ਵਕੀਲ ਜੇ।

ਸੁਕਰਾਤ:-ਮੈਂ ਇਹਨੂੰ ਵੇਖਕੇ ਬੜਾ ਖ਼ੁਸ਼ ਆਂ, ਤੇ ਇਹ ਜ਼ਰੂਰ ਤੁਹਾਡਾ ਨਾਵਾਂ ਕੱਢੇਗਾ। ਮੇਰੀ ਜਾਚੇ ਏਹ ਕਾਨੂਨ ਪੜ੍ਹਿਆ ਹੋਇਆ ਏ।

ਲੰਬਰਦਾਰ:-ਜੀ ਏਹ ਤਾਂ ਹੁਣ ਵਕੀਲ ਜੇ।

ਸੁਕਰਾਤ:-ਤਾਂ ਫੇਰ ਮੇਰੀ ਸਮਝੇ ਏਹ ਤੁਹਾਨੂੰ ਮੁਕੱਦਮੇ ਬਾਜ਼ੀ ਦੇ ਵਿਰੁੱਧ ਕੋਈ ਤਾੜਨਾ ਕਰਨ ਆਇਆ ਏ।