ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/254

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੩ )

ਮਾਸਟਰ ਵੀ ਨਾਲੇ ਗੁੜਗਾਵਿਓਂ ਰੂਰਲ ਸਕੂਲ (ਪੇਂਡੂ ਸਕੂਲ) ਦਾ ਪਾਸ ਏ। ਓਹ ਕੁਝ ਥੋੜੀਆਂ ਹੀ ਗੱਲਾਂ ਦਾ ਉੱਤਰ ਭਾਵੇਂ ਨਾ ਦੇ ਸੱਕੇ ਤੇ ਕੋਈ ਵਿਰਲਾ ਈ ਕੰਮ ਹੋਵੇਗਾ ਜੇਹੜਾ ਓਹ ਨਹੀਂ ਕਰ ਸੱਕਦਾ। ਓਹ ਤਾਂ ਲੋਹੇ ਦਾ ਹਲ ਵੀ ਜੋੜ ਜਾੜ ਸੱਕਦਾ ਏ ਤੇ ਹੋਰ ਵਾਧੇ ਦੀ ਗੱਲ ਇਹ ਵੇ ਜੋ ਓਹ ਹਲ ਨਾਲ ਸਿੱਧੀਆਂ ਨਾਲੀਆਂ ਬਣਾ ਸੱਕਦਾ ਏ। ਓਹ ਤਾਂ ਮੇਰੇ ਦਿਲ ਲਗਦਾ ਮਾਸਟਰ ਏ।

ਸੁਕਰਾਤ:-ਬਹੁਤ ਚੰਗਾ, ਮੈਨੂੰ ਵੀ ਉਸ ਸਕੂਲ ਦਾ ਪਤਾ ਏ। ਓਥੇ ਈ ਤੇ ਮਾਸਟਰਾਂ ਨੂੰ ਸਿਖਾਂਦੇ ਨੇ ਜੋ ਪਿੰਡਾਂ ਦੇ ਲੋਕ ਕਿਸ ਤਰ੍ਹਾਂ ਸੁਖੀ ਵੱਸਣ। ਮੈਂ ਇਹ ਵੇਖ ਕੇ ਬੜਾ ਖੁਸ਼ ਹੋਇਆ ਹਾਂ ਕਿ ਤੁਹਾਨੂੰ ਓਥੋਂ ਦੇ ਸਿੱਖੇ ਹੋਏ ਮਾਸਟਰ ਪੁਸਿੰਦ ਨੇ। ਹੁਣ ਤੁਸੀਂ ਮਾਸਟਰ ਹੋਰਾਂ ਨਾਲ ਜਾਂ ਕੇ ਸਲਾਹ ਕਰਕੇ ਅਜੇਹੀ ਗੱਲ ਕਰੋ ਜੋ ਤੁਸੀ ਆਪਣੇ ਪਿੰਡ ਨੂੰ ਹੁਣ ਨਾਲੋਂ ਵੀ ਕਿਸ ਤਰ੍ਹਾਂ ਹੱਛਾ ਬਣਾ ਸੱਕਦੇ ਓ।

ਚੌਧਰੀ:-ਸੁਕਰਾਤ ਜੀ, ਮੈਂ ਕਰਾਂਗਾ ਤੇ ਵੇਖਾਂਗਾ ਜੋ ਅਸੀ ਤੁਹਾਨੂੰ ਵਧੇਰਾ ਰਾਜ਼ੀ ਕਰਨ ਲਈ ਹੋਰ ਕੀ ਕੁਝ ਕਰ ਸੱਕਦੇ ਆਂ?

ਸੁਕਰਾਤ:-ਬਾਬਾ! ਤੁਸੀਂ ਮੈਨੂੰ ਰਾਜ਼ੀ ਨਾ ਕਰੋ, ਮੇਰੀ ਤਾਂ ਇਹਾ ਚਾਹ ਏ ਜੋ ਤੁਸੀਂ ਆਪਣੇ ਆਪ ਨੂੰ ਸੁਖੀ ਬਣਾਓ।