ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/253

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੨ )

ਚੌਧਰੀ:-ਇਹ ਗੱਲ ਤਾਂ ਬੜੀ ਸੋਹਣੀ ਲੱਗਦੀ ਏ ਤੇ ਇਸਦਾ ਬਹੁਤ ਸਾਰਾ ਕਰ ਲੈਣਾ ਵੀ ਕੋਈ ਔਖਾ ਨਹੀਂ, ਪਰ ਤੁਸੀਂ ਇਹ ਦੱਸੋ ਜੋ ਅਸੀ ਰੜੀ ਥਾਂ ਤੇ ਭਾਵੇਂ ਉਸਦੇ ਦੁਆਲੇ ਕੰਧ ਵਲੀ ਹੋਈ ਏ-ਕਿਸ ਤਰ੍ਹਾਂ ਫੁਲ ਬੀਜੀਏ?

ਸੁਕਰਾਤ:-ਦੋ ਫੁੱਟ ਉੱਚੀ ਕੰਧ ਹੋਣ ਨਾਲ ਡੰਗਰ ਵੱਛਾ ਅੰਦਰ ਨਹੀਂ ਵੜਣ ਲੱਗਾ ਤੇ ਖੁਹ ਦੇ ਫਾਲਤੂ ਪਾਣੀ ਨਾਲ-ਜੇਹੜਾ ਡੁਲ੍ਹਦਾ ਰਹਿੰਦਾ ਏ-ਫੁੱਲ ਹਰੇ ਭਰੇ ਰਹਿਣਗੇ।

ਚੌਧਰੀ:-ਇਹ ਕੋਈ ਅਨਹੋਣੀ ਗੱਲ ਤਾਂ ਨਹੀਂ, ਪਰ ਏਸ ਲਈ ਕੁਝ ਉੱਦਮ ਤੇ ਮਿਲ ਕੇ ਕੰਮ ਕਰਨ ਦੀ ਲੋੜ ਏ, ਜਿਨ੍ਹਾਂ ਦੋਹਾਂ ਦੀ ਸਾਡੇ ਪਿੰਡ ਵਿੱਚ ਥੁੜ ਏ।

ਸੁਕਰਾਤ:-ਹੱਛਾ, ਫੇਰ ਤੁਹਾਡਾ ਹੁੱਕਾ ਤੇ ਸਦਾ ਦੇ ਵੈਰ ਈਰਖਾ ਤੇ ਝਗੜੇ? ਤੁਸੀ ਆਪਣੇ ਪਿੰਡ ਦਾ ਬਾਗ਼ ਮਾਸਟਰ ਤੇ ਸਕਾਊਟਾਂ ਦੇ ਹਵਾਲੇ ਕਿਉਂ ਨਹੀਂ ਕਰ ਦੇਂਦੇ? ਓਹ ਆਪ ਉਸ ਦਾ ਬੰਦੋਬਸਤ ਕਰਨਗੇ।

ਚੌਧਰੀ:-ਹਾਂ ਇਹ ਗੱਲ ਹੋ ਸੱਕਦੀ ਏ, ਕਿਉਂ ਜੋ ਸਕਾਊਟ ਦਿਨੋ ਦਿਨ ਤਕੜੇ ਹੁੰਦੇ ਜਾਂਦੇ ਨੇ ਤੇ ਮਦਦ ਕਰਨ ਦੇ ਵੀ ਵਧੇਰੇ ਚਾਹਵਾਨ ਨੇ, ਸਿਆਣੇ ਵੀ ਜ਼ਿਆਦਾ ਨੇ ਤੇ ਨਾਲੇ ਸਾਡੇ ਨੇੜੇ ਵੀ ਨੇ।