ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/250

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੦ )

ਵਟਾਓਗੇ ਤੇ ਰੇੜ੍ਹੀ ਆਪ ਰੇੜ੍ਹਿਆ ਕਰੋਗੇ। ਏਸ ਤਰ੍ਹਾਂ ਤੁਹਾਡੇ ਨਾਜ਼ਕ ਸਿਰ ਨੂੰ ਨਖਿੱਧ ਟੋਕਰਾ ਵੀ ਚਾਣਾ ਨ ਪਏਗਾ।

ਚੌਧਰੀ:-ਜਿਸ ਤਰ੍ਹਾਂ ਵੀ ਹੋਵੇ ਮੈਂ ਏਸਨੂੰ ਵਰਤਾਂਗਾ, ਕਿਉਂ ਜੋ ਤੁਸੀ ਏਸ ਦੀ ਏਡੀ ਖਿੱਚ ਜੁ ਕਰਦੇ ਓ।

ਸੁਕਰਾਤ:-ਅਜੇ ਮੈਂ ਤੁਹਾਡੇ ਪਿੰਡ ਦੀ ਗੱਲ ਮੁਕਾਈ ਤਾਂ ਨਹੀਂ।

ਚੌਧਰੀ:-ਬਾਬਾ ਜੀ! ਹੋਰ ਕੀ ਦੱਸਣਾ ਜੇ?

ਸੁਕਰਾਤ:-ਕਿੰਨੇ ਸਾਰੇ ਘਰ ਖੋਲੇ ਪਏ ਨੇ, ਜਿਨ੍ਹਾਂ ਵਿੱਚ ਚੂਹਿਆਂ ਤੇ ਸੱਪਾਂ ਨੇ ਡੇਰੇ ਲਾਏ ਹੋਏ ਨੇ। ਸਾਰੀ ਜ਼ਮੀਨ ਵੀ ਉੱਚੀ ਨੀਵੀਂ ਤੇ ਬੜੀ ਕੁਥਰੀ ਏ। ਮੈਂ ਚਾਹੁੰਦਾ ਹਾਂ ਕਿ ਤੁਸੀ ਤੇ ਤੁਹਾਡੇ ਸਕਾਊਟ ਕੁਝ ਸਮਾਂ ਲਾਕੇ ਏਸ ਨੂੰ ਪੱਧਰੀ ਕਰ ਦਿਓ, ਤਾਂ ਜੋ ਤੁਹਾਡੇ ਬਾਲ ਜੇ ਓਹਨਾਂ ਦਾ ਦਿਲ ਕਰੇ ਤਾਂ ਇਸ ਤੇ ਚੰਗੀ ਤਰ੍ਹਾਂ ਖੇਡ ਕੱਦ ਸੱਕਣ। ਸਾਰੇ ਖੋਲੇ ਢਾ ਢੇਰੀ ਕਰਕੇ ਪੱਧਰੇ ਕਰਕੇ ਥਾਂ ਨੂੰ ਐਂ ਲੈਸ ਕਰ ਦਿਓ ਤੇ ਬਜ਼ਾਰਾਂ ਵਿੱਚ ਪੱਕੀਆਂ ਇੱਟਾਂ ਦਾ ਜਾਂ ਪੱਥਰ ਦਾ ਫਰਸ਼ ਲਾ ਦਿਓ।

ਚੌਧਰੀ:-ਇਹ ਕੋਈ ਔਖੀ ਗੱਲ ਨਹੀਂ, ਇੱਕ ਵਾਰੀ ਦੀ ਫਰਸ਼ ਲੱਗੀ ਹੋਈ ਕਿੰਨਾ ਚਿਰ ਕੱਢ ਜਾਏਗੀ।

ਸੁਕਰਾਤ:-ਚੌਧਰੀ ਜੀ! ਫੇਰ ਝੱਟ ਕਰੋ ਤੇ ਫਰਸ਼ਾਂ ਲਾਓ ਲਿਆ।